ਚੰਡੀਗੜ੍ਹ 18 ਅਪ੍ਰੈਲ( ਵਿਸ਼ਵ ਵਾਰਤਾ)- ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਕੱਲ ਸ਼ਾਮ ਚੰਡੀਗੜ੍ਹ ਪੁਲਸ ਦੇ ਜਸਬੀਰ ਸਿੰਘ ਵੱਲੋ ਕੀਤੀ ਗਈ ਬਦਸਲੂਕੀ ਦੀ ਹਰ ਪਾਸੇ ਨਿੰਦਾ ਕੀਤੀ ਗਈ ਹੈ। ਡਿਜ਼ੀਟਲ ਮੀਡੀਆ ਐਸਸੀਏਸ਼ਨ ਅਤੇ ਹੋਰਨਾਂਜਥੇਬੰਦੀਆਂ ਨੇ ਉੱਖਤ ਪੁਲਸ ਅਧਿਕਾਰੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਲਵਿੰਦਰ ਸਿੰਘ ਮਾਲੀ ਵੱਲੋ ਦਿੱਤੀ ਜਾਣਕਾਰੀ ਅਨੁਸਾਰ 18 ਅਪ੍ਰੈਲ ਬਾਅਦ ਦੁਪਹਿਰ ਚਾਰ ਕੁ ਵਜੇ ਦਵਿੰਦਰ ਪਾਲ ਆਪਣੇ ਘਰੋਂ ਰੋਜ਼ਾਨਾ ਵਾਂਗ ਆਪਣੀ ਡਿਊਟੀ ਨਿਭਾਉਣ ਲਈ ਟਿਰਬਿਊਨ ਦਫਤਰ ਵੱਲ ਪੈਦਲ ਜਾ ਰਿਹਾ ਸੀ ਉਸਦੇ ਗੱਲ ਵਿੱਚ ਪਹਿਚਾਣ ਪੱਤਰ ਪਾਇਆ ਹੋਇਆ ਸੀ। ਅਚਾਨਕ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਦੀ ਬਲੈਰੋ ਗੱਡੀ ਨੇ ਉਸ ਕੋਲ ਆਕੇ ਬਰੇਕਾਂ ਮਾਰੀਆਂ ਤੇ ਉਸਦੇ ਕੰਨਾਂ ਵਿੱਚ ਗਰਜਵੀ ਅਵਾਜ਼ ਪਈ, “ ਕੌਣ ਹੈਂ ਉਏ ਤੂੰ ਤੇ ਕਿੱਧਰ ਜਾ ਰਿਹਾ ਹੈ? “
ਬੜੇ ਹੀ ਭਰੋਸੇ ਨਾਲ ਆਪਣੇ ਗਲ ਵਿੱਚ ਪਾਏ ਪਹਿਚਾਣ ਪੱਤਰ ਨੂੰ ਹੱਥ ਵਿੱਚ ਫੜਕੇ ਵਿਖਾਉਂਦਿਆਂ ਦੇਵਿੰਦਰ ਪਾਲ ਨੇ ਕਿਹਾ ਮੈ ਪੱਤਰਕਾਰ ਹਾਂ ਤੇ ਟਿਰਬਿਊਨ ਦਫਤਰ ਡਿਊਟੀ ‘ਤੇ ਜਾ ਰਿਹਾ ਹਾਂ ..
ਕੋਈ ਗੱਲ ਸੁਣੇ ਤੇ ਸੁਆਲ ਪੁੱਛੇ ਬਿਨਾ ਥਾਣੇਦਾਰ ਨੇ ਗਾਲਾਂ ਦੀ ਵਾਛੜ ਸ਼ੁਰੂ ਕਰ ਦਿੱਤੀ ਤੇ ਕਿਹਾ ਸਿੱਧਾ ਹੋਕੇ ਗੱਡੀ ਵਿੱਚ ਬੈਠਦਾ ਹੈ ਕਿ ਸੜਕ ‘ਤੇ ਹੀ .ਕਟਵਾਉਣੇ ਨੇ ?
.. ਤੇ ਤੁਰੰਤ ਦੇਵਿੰਦਰਪਾਲ ਨੂੰ ਧੂਹਕੇ ਥਾਣੇਦਾਰ ਨੇ ਬਲੈਰੋ ਵਿੱਚ ਸੁੱਟ ਲਿਆ।
ਦੇਵਿੰਦਰ ਪਾਲ ਕੋਲ ਮੁਬਾਈਲ ਸੀ ਉਸਨੇ ਰਸਤੇ ਵਿੱਚ ਜਾਂਦਿਆਂ ਪੰਜਾਬ ਸਰਕਾਰ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀਆਂ , ਪੰਜਾਬੀ ਟਿਰਬਿਊਨ ਦੇ ਸੰਪਾਦਕ ਤੇ ਕੁੱਝ ਦੋਸਤਾਂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦੇ ਸੁਨੇਹੇ ਵੀ ਭੇਜ ਦਿੱਤੇ। ਥਾਣੇ ਲਿਜਾਕੇ ਵੀ ਉਸ ਨਾਲ ਮੁਜਰਮਾਂ ਵਰਗਾ ਵਿਹਾਰ ਕੀਤਾ ਤੇ ਉਸਨੂੰ ਭੂੰਜੇ ਬੈਠਣ ਲਈ ਮਜਬੂਰ ਹੋਣਾ ਪਿਆ।
ਫ਼ੋਨ ਤਾਂ ਖੜਕਣੇ ਹੀ ਸਨ ਤੇ ਥਾਣੇਦਾਰ ਨੇ ਇਹੀ ਜਬਾਬ ਦਿੱਤਾ ਕਿ ਇਹ ਬੰਦਾ ਸੜਕ ਉੱਪਰ ਸੈਰ ਕਰ ਰਿਹਾ ਸੀ ਜੋ ਹੁਕਮਾਂ ਦੀ ਉਲੰਘਣਾ ਹੈ ਤੇ ਉਪਰਲੇ ਅਫਸਰਾਂ ਨੇ ਥਾਣੇਦਾਰ ਜਸਬੀਰ ਸਿੰਘ ਦੀ ਸਫਾਈ ਨੂੰ ਸੱਚ ਮੰਨਕੇ ਪਰਵਾਨ ਕਰ ਲਿਆ ਤੇ ਦੇਵਿੰਦਰ ਪਾਲ ਨੂੰ “ ਰਿਹਾਅ” ਕਰ ਦਿੱਤਾ ਤੇ ਇੰਝ ਤਕੈਸ਼ਾਹੀ ਦੀ ਇਸ ਸਾਰੀ ਘਟਨਾ ਦਾ “ ਕੁੱਪ ਬੰਨਕੇ ਕਾਲੀ ਮਿੱਟੀ ਦਾ ਪੋਚਾ ਫੇਰ ਦਿੱਤਾ ਗਿਆ।
ਸੁਆਲਾਂ ਦੇ ਸੁਆਲ ਨੇ ਜਿੰਨੇ ਮਰਜ਼ੀ ਕਰ ਲਵੋ ..
ਮੀਡੀਆ ਨੂੰ ਤਾਂ ਪੂਰੀ ਖੁੱਲ ਹੈ ਤੁਰ ਫ਼ਿਰਕੇ ਸਾਰੀ ਸਰਗਰਮੀ ਕਰਨ ਦੀ ਤੇ ਪ੍ਰਧਾਨ ਮੰਤਰੀ ਤਾਂ ਕੈਰੋਨਾ ਖਿਲਾਫ ਲੜਾਈ ਅੰਦਰ ਮੀਡੀਆ ਨੂੰ ਲੜਨ ਵਾਲੇ ਮਿੱਤਰ ਤੇ ਯੋਧੇ ਦਾ ਖਿਤਾਬ ਵੀ ਦੇ ਰਿਹਾ ਹੈ।
ਦੇਵਿੰਦਰ ਪਾਲ ਕੋਲੋ ਕੋਈ ਵੀ ਸਵਾਲ ਪੁੱਛਕੇ ਤੇ ਜਾਣਕਾਰੀ ਪਰਖਣ ਦੇ ਕੋਈ ਵੀ ਸੋਮਾ ਵਰਤਣ ਦੀ ਥਾਂ .. ਗਾਲਾਂ ਦੀ ਵਾਛੜ ਤੇ ਡਾਂਗਾਂ ਨਾਲ ਕੁੱਟਣ ਦੀ ਧਮਕੀ ਕੀ ਸਿਰਫ ਥਾਣੇਦਾਰ ਦੇ ਦਿਮਾਗ ਦੀ ਹੀ ਖ਼ਰਾਬੀ ਹੈ ਜਾਂ ਮਿੱਥਕੇ ਮਾਨਸਕ ਤੌਰ ‘ਤੇ ਦਹਿਸ਼ਤਜਦਾ ਕਰਨ ਲਈ ਕੀਤਾ ਹਮਲਾ?
ਇਕ ਮੰਨੇ ਪਰਮੰਨੇ ਪੱਤਰਕਾਰ ਨਾਲ ਐਨੀ ਭੈੜੀ ਬਦਸਲੂਕੀ ਕਰਨ ਵਾਲੇ ਥਾਣੇਦਾਰ ਨੂੰ ਚੰਡੀਗੜ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਕਲੀਨ ਚਿੱਟ ਦੇਣ ਦੀ ਕੀ ਵਾਜਵੀਅਤ ਹੈ?
ਇਹ ਕੋਈ ਪਹਿਲੀ ਵਾਰ ਨਹੀ , ਪਹਿਲਾਂ ਵੀ ਉਸ ਉੱਪਰ ਕਈ ਦਾਬੇ ਵੱਜੇ ਹਨ ਕਿਉਂਕਿ ਦੇਵਿੰਦਰ ਪਾਲ ਵੱਲੋਂ ਖੋਜੀ ਤੇ ਨਿਧੜਕ ਪੱਤਰਕਾਰੀ ਕਰਨ ਕਰਕੇ ਉਹ ਸੱਤਾਧਾਰੀਆਂ , ਲੁਟੇਰੇ ਮਾਇਆਧਾਰੀਆਂ ਦੀਆਂ ਅੱਖਾਂ ਵਿੱਚ ਰੜਕਦਾ ਆ ਰਿਹਾ ਹੈ
ਦੂਜੇ ਪਾਸੇ ਕਰਫਿਊ ਲੱਗੇ ਹੋਣ ਦੇ ਬਾਵਜੂਦ ਗੁਰਉਪਦੇਸ਼ ਭੁੱਲਰ ਨੂੰ ਚੰਡੀਗੜ ਦੀ ਸੜਕ ‘ਤੇ ਹੀ ਲੁਟੇਰਿਆਂ ਨੇ ਘੇਰਕੇ ਲੁੱਟ ਲਿਆ। ਕੁੱਝ ਪਲਾਂ ਅੰਦਰ ਪੁਲਸ ਜਿਪਸੀ ਵੀ ਪਹੁੰਚ ਗਈ ਪਰ ਲੁਟੇਰੇ ਫ਼ਰਾਰ ਹੋ ਗਏ ਤੇ ਪੁਲਸ ਹੱਥ ਨਹੀ ਆਏ। ਕਿੱਥੇ ਗਏ ਪੁਲਸ ਦੇ ਨਾਕੇ ਤੇ ਨਾਕਾਬੰਦੀ?
.. ਇਹ ਤੇ ਹੋਰ ਬਹੁਤ ਸਾਰਾ ਰਾਜਧਾਨੀ ਚੰਡੀਗੜ ਵਿੱਚ ਵਾਪਰ ਰਿਹਾ ਹੈ ਜਿੱਥੇ ਦੇ ਪ੍ਰਸ਼ਾਸਨ ਤੇ ਪੁਲਸ ਦੇ ਰਵੱਈਏ ਬਾਰੇ ਅਕਸਰ ਪਰਸੰਸਾ ਵੀ ਸੁਣਦੇ ਰਹਿੰਦੇ ਹਾ !!