
ਹੁਸ਼ਿਆਰਪੁਰ, 16 ਜੁਲਾਈ,(ਵਿਸ਼ਵ ਵਾਰਤਾ)-ਅੱਜ ਸੀ.ਆਈ.ਟੀ.ਯੂ ਆਲ ਇੰਡੀਆਂ ਦੇ ਸੱਦੇ ਤੇ ਜਿਲ੍ਹਾ ਪ੍ਰਧਾਨ ਕਾਮਰੇਡ ਕਮਲਜੀਤ ਸਿੰਘ ਰਾਜਪੁਰ ਭਾਈਆਂ ਅਤੇ ਜਿਲ੍ਹਾ ਸਕੱਤਰ ਕਾ: ਮਹਿੰਦਰ ਕੁਮਾਰ ਬੱਢੋਆਣਾ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨਾਂ ਹੁਸ਼ਿਆਰਪੁਰ ਦਾ ਘਿਰਾਊ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿੰਦਰ ਕੁਮਾਰ ਬੱਢੋਆਣਾ ਨੇ ਦਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਰੇਲਵੇ ਦੀਆਂ 109 ਜੋੜੀ ਰੇਲਾਂ ਵੇਚ ਦਿੱਤੀਆ। ਇਸੇ ਤਰ੍ਹਾਂ ਬੈਂਕ ਵੇਚਣ ਉਪਰੰਤ ਹੁਣ ਕੋਲਾ ਖਾਣਾ ਵੇਚਣ ਵਾਲੇ ਪਾਸੇ ਹੱਥ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਉਸਰੇ ਜਨਤੱਕ ਅਦਾਰੇ ਲੋਕਾਂ ਦੀ ਗੂੜ੍ਹੇ ਖੁਨ-ਪਸੀਨੇ ਦੀ ਕਮਾਈ ਨਾਲ ਉਸਰੇ ਸਨ। ਜਿੰਨ੍ਹਾਂ ਨੂੰ ਮੋਦੀ ਸਰਕਾਰ ਹਿੰਦੂਸਤਾਨ ਦੇ ਸਰਮਾਏਦਾਰਾਂ ਤੇ ਵੱਡੇ ਪੂਜੀਪਤੀਆਂ ਕੋਲ ਕੌਢੀਆਂ ਦੇ ਭਾਅ ਵੇਚ ਰਿਹਾ ਹੈ। ਸਾਡੀ ਸੀ.ਆਈ.ਟੀ.ਯੂ ਟਰੇਡ ਯੂਨੀਅਨ ਡੱਟ ਕੇ ਵਿਰੋਧ ਕਰਦੀ ਹੈ। ਰੇਲਵੇ ਵੇਚਣ ਨਾਲ ਅਨੇਕਾਂ ਹੀ ਮੁਲਾਜ਼ਮ ਬੇਰੁਜਗਾਰ ਹੋ ਜਾਣਗੇ। ਲੋਕਾਂ ਦੇ ਉਪਰ ਇਹ ਸਰਮਾਏਦਾਰੀ ਮੰਹਿਗਾਈ ਦਾ ਭਾਰ ਪਾ ਦੇਵਗੀ। ਸਟੇਸ਼ਨਾਂ ਤੇ ਵੜਨਾ ਔਖਾ ਹੋ ਜਾਵੇਗਾ ਕਿਉਕਿ ਅੱਜ ਇੱਕ ਘੰਟੇ ਦੇ ਸਟੇਸ਼ਨਾਂ ਤੇ ਰੁਕਣ ਦੇ 35 ਰੁਪਏ ਕਿਰਾਇਆ ਹੈ ਜੇ ਕਰ 2 ਘੰਟੇ ਰੁਕਣਾ ਹੈ ਤਾਂ 70 ਰੁਪਏ ਦੇਣੇ ਪੈਣਗੇ। ਰੇਲ ਵਿੱਚ ਬਾਅਦ ਵਿੱਚ ਚੜਨਾ ਹੈ। ਜਿਹੜੀ ਚੀਜ ਰੇਲਵੇ ਸਟੇਸ਼ਨਾਂ ਤੇ ਵਿਕ ਰਹੀਆਂ ਹਨ, ਖਾਣ-ਪੀਣ ਦੀਆਂ ਚੀਜਾਂ ਬਾਹਰ ਨਾਲੋਂ 4-5 ਗੁਣਾ ਵੱਧ ਕੀਮਤ ਤੇ ਵਿਕ ਰਹੀਆ ਹਨ ਜਿਸ ਕਰਕੇ ਸਟੇਸ਼ਨਾਂ ਤੇ ਮਹਿੰਗਾਈ ਕਈ ਗੁਣਾ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਬਲਿਕ ਅਦਾਰਿਆ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਵਿੱਚ ਲੋਕਾਂ ਵਿੱਚ ਵਿਆਪਕ ਰੋਹ ਵੱਧ ਰਿਹਾ ਹੈ ਅਤੇ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ। ਇਸ ਨਿੱਜੀਕਰਨ ਨਾਲ ਅਨੇਕਾਂ ਲੋਕ / ਸਰਕਾਰੀ ਮੁਲਾਜਮ ਬੇਰੁਜਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਲਈ ਪਬਲਿਕ ਸੈਕਟਰ ਨਿੱਜੀਕਰਨ ਨਾਲੋਂ ਜਿਆਦਾ ਸੁਰੱਖਿਅਤ ਹੈ ਕਿਉਕਿ ਇਸ ਵਿੱਚ ਬਝਵੀਂ ਤਨਖਾਹ, ਭੱਤੇ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...






















