ਧਰਨੇ ਵਿੱਚ ਲਿਆ ਭਾਗ, ਮੋਦੀ ਦਾ ਹੁਣ ਨੀ ਚੱਲਣਾ ਰਾਜ
ਮਾਨਸਾ 25 ਸਤੰਬਰ (ਵਿਸ਼ਵ ਵਾਰਤਾ)-ਪੰਜਾਬੀ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ,ਅੰਮ੍ਰਿਤ ਮਾਨ,ਕੋਰਵਾਲਾ ਮਾਨ,ਆਰ ਨੇਤ ਨੇ ਕੇਂਦਰ ਦੀ ਮੋਦੀ ਹਕੂਮਤ ਦੇ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਇਸ ਦੇਸ਼ ਵਿੱਚ ਅੰਨਦਾਤਾ ਨਾਲ ਜੋ ਵੀ ਟਕਰਾਇਆ, ਉਸਦਾ ਹਮੇਸ਼ਾ ਮਾੜਾ ਸਮਾਂ ਆਇਆ ਹੈ ਅਤੇ ਇਹੋ ਹਾਲ ਹੀ ਹੁਣ ਮੋਦੀ ਹਕੂਮਤ ਦਾ ਹੋਣਾ ਹੈ।ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਬਿਲਾਂ ਨੇ ਹਰੀ ਕ੍ਰਾਂਤੀ ਦੇ ਨਾਇਕ ਸਮੇਤ ਸਾਰੇ ਦੇਸ਼ ਦੇ ਕਿਸਾਨ ਨੂੰ ਹੁਣ ਹੋਰ ਮਿੱਧਕੇ ਰੱਖ ਦੇਣਾ ਹੈ, ਜਿਸ ਲਈ ਇੱਕ ਅਵਾਜ਼ ਹੋਕੇ ਸਾਰਿਆਂ ਨੂੰ ਦਿੱਲੀ ਸਰਕਾਰ ਨਾਲ ਟੱਕਰ ਲੈਣੀ ਪਵੇਗੀ, ਜਿਸ ਦੇ ਚੰਗੇ ਨਤੀਜੇ ਛੇਤੀ ਨਿਕਲਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਇਸ ਇਲਾਕੇ ਦੇ ਲੋਕ ਇਨ੍ਹਾਂ ਪੰਜਾਬੀ ਗਾਇਕਾਂ ਨੂੰ ਸੁਣਨ ਵਾਸਤੇ ਆਏ,ਜਿਸ ਵਿੱਚ ਇਕਮਿਕ ਹੁੰਦਿਆਂ ਇਨ੍ਹਾਂ ਗਾਇਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਦੇਸ਼ ਦੇ ਅੰਨਦਾਤਾ ਨਾਲ ਧੱਕਾ ਕਰਨ ‘ਤੇ ਉਤਰ ਆਈ ਹੈ,ਜਿਸ ਲਈ ਸਰਕਾਰ ਨੂੰ ਠੋਕਵਾਂ ਜਵਾਬ ਦੇਣਾ ਹੀ ਪਵੇਗਾ।
ਮਾਨਸਾ ਦੇ ਰਮਦਿੱਤੇਵਾਲਾ ਚੌਂਕ ਵਿਚ ਤਿੰਨ ਘੰਟੇ ਧਰਨਾ ਦੇਕੇ ਕੇਂਦਰ ਤੇ ਕਿਸਾਨ ਵਿਰੋਧੀ ਫੈਸਲਿਆਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਧੱਕੇ ਨਾਲ ਇਹ ਬਿਲ ਪਾਸ ਕਰਕੇ ਲੋਕਤੰਤਰ ਦਾ ਗਲਾ ਘੁੱਟਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਨੇ ਇਸ ਦੌਰਾਨ ਇਕ ਪੰਜਾਬੀ ਗੀਤ ‘ਸੁਣ ਦਿੱਲੀ ਇਕ ਵਾਰੀ,ਜੇਕਰ ਸਾਨੂੰ ਹੱਥ ਪਾਏਗੀ,ਆਈ ‘ਤੇ ਜੱਟ ਆਇਆ ਮਾੜਾ,ਤਖ਼ਤਾ ਪਲਟਾਵੇਗੀ’ ਗਾਕੇ ਮੋਦੀ ਸਰਕਾਰ ਨੂੰ ਚੱਲਦਾ ਕਰਨ ਦੀ ਚਿਤਾਵਨੀ ਦਿੱਤੀ।ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਇਹ ਖੇਤੀ ਸੋਧ ਕਾਨੂੰਨ ਗੁਜਰਾਤ ਤੇ ਉਤਰ ਪ੍ਰਦੇਸ਼ ਵਿਚ ਲਾਗੂ ਕੀਤਾ ਗਿਆ ਸੀ,ਜਿਥੇ ਵੱਡੀਆਂ ਕੰਪਨੀਆਂ ਨੇ ਕਿਸਾਨਾਂ ਦੀ ਫ਼ਸਲ ਇਹ ਕਹਿਕੇ ਰੱਦ ਕਰ ਦਿੱਤੀ ਕਿ ਇਹ ਖਰੀਦਣ ਯੋਗ ਨਹੀਂ ਤੇ ਇਸ ਦੀ ਕੁਆਲਟੀ ਮਾੜੀ ਹੈ ਅਤੇ ਬਾਅਦ ਵਿਚ ਇਸੇ ਬਹਾਨੇ ਕਿਸਾਨਾਂ ਨੂੰ ਅਦਾਲਤਾਂ ‘ਚ ਘਸੀਟਿਆ ਤੇ ਖੱਜਲ ਕੀਤਾ ਗਿਆ
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ...