ਸਿੱਧੂ ਮੂਸੇਵਾਲਾ ਦੇ ਘਰ ਪੁੱਜੀ ਸਿਟ ਦੀ ਟੀਮ
ਮਾਨਸਾ ,15 ਮਾਰਚ(ਵਿਸ਼ਵ ਵਾਰਤਾ)-ਨਾਮੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕ਼ਤਲ ਦਾ ਇਕਬਾਲ ਇੱਕ ਨਿੱਜੀ ਚੈਨਲ ਕੋਲ ਕਰਨ ਤੋਂ ਬਾਅਦ ਰਾਜ ਵਿੱਚ ਪੈਦਾ ਹੋਈ ਨਵੀਂ ਸਥਿਤੀ ਤੋਂ ਬਾਅਦ ਅੱਜ ਅਚਾਨਕ ਹੀ ਮੂਸੇਵਾਲਾ ਦੇ ਘਰ ਕਤਲਕਾਂਡ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਸਿਟ ਦੇ ਮੁੱਖੀ ਜਸਕਰਨ ਸਿੰਘ ਪੁੱਜੇ ਹਨ। ਉਨ੍ਹਾਂ ਨਾਲ਼ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ ਨਾਨਕ ਸਿੰਘ ਵੀ ਹਨ।
ਪਤਾ ਲੱਗਿਆ ਹੈ ਕਿ ਸਿਟ ਮੁਖੀ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਨਸਾਫ ਲਈ ਹੋ ਰਹੇ ਸਰਕਾਰੀ ਅਤੇ ਪੁਲੀਸ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਵਲੋਂ ਦਿੱਤੀ ਗਈ ਚੈਨਲ ਨੂੰ ਇੰਟਰਵਿਊ ਨੂੰ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਕਿਸੇ ਜੇਲ੍ਹ ਦੀ ਦੱਸੀ ਹੈ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਜੇਲ੍ਹ ਚੋਂ ਨਹੀਂ ਦਿੱਤੀ ਗਈ ਹੈ। ਪਤਾ ਲੱਗਿਆ ਹੈ ਕਿ ਟੀਮ ਨੇ ਮੂਸੇਵਾਲਾ ਪਰਿਵਾਰ ਵਲੋਂ 19 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਦੀ ਮਨਾਈ ਜਾ ਰਹੀ ਪਹਿਲੀ ਬਰਸੀ ਨੂੰ ਲੈ ਕੇ ਵੀ ਗੱਲ ਬਾਤ ਕੀਤੀ ਹੈ। ਇਹ ਬਰਸੀ ਸਮਾਗਮ ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਹੋ ਰਿਹਾ ਹੈ।