ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਜੁੜਿਆ ਇੱਕ ਹੋਰ ਨਵੇਂ ਗੈਂਗਸਟਰ ਦਾ ਨਾਮ
ਚੰਡੀਗੜ੍ਹ,20 ਅਗਸਤ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਇੱਕ ਨਵੇਂ ਗੈਂਗਸਟਰ ਦਾ ਨਾਮ ਜੁੜ ਗਿਆ ਹੈ। ਇਹ ਨਵਾਂ ਗੈਂਗਸਟਰ ਲਿਪਿਨ ਨਹਿਰਾ ਹੈ ਜੋ ਕਿ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਉਸ ਨੇ ਗੋਲਡੀ ਬਰਾੜ ਨਾਲ ਸ਼ਾਰਪਸ਼ੂਟਰਾਂ ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਨਾਲ ਦਾ ਸੰਪਰਕ ਕਰਵਾਇਆ ਸੀ। ਇਹ ਦੋਵੇਂ ਉਨ੍ਹਾਂ 6 ਸ਼ਾਰਪ ਸ਼ੂਟਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਮੂਸੇਵਾਲਾ ਤੇ ਫਾਈਰਿੰਗ ਕੀਤੀ ਸੀ। ਇਹ ਖੁਲਾਸਾ ਕਸ਼ਿਸ਼ ਨੇ ਹੀ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤਾ ਹੈ। ਦੀਪਕ ਮੁੰਡੀ ਫਿਲਹਾਲ ਹਿਰਾਸਤ ਤੋਂ ਬਾਹਰ ਹੈ।
ਲਿਪਿਨ ਨਹਿਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਉਸ ਦੇ ਭਰਾ ਪਵਨ ਨਹਿਰਾ ਨੂੰ ਜੇਲ੍ਹ ਤੋਂ ਲੈ ਕੇ ਆਈ ਹੈ। ਪਵਨ ਨਹਿਰਾ ਵੀ ਇੱਕ ਬਦਨਾਮ ਗੈਂਗਸਟਰ ਹੈ ਅਤੇ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੋਲਡੀ ਬਰਾੜ ਨੂੰ ਸ਼ੂਟਰ ਦੇਣ ਵਾਲਾ ਲਿਪਿਨ ਨਹਿਰਾ ਵੀ ਇਸ ਸਮੇਂ ਕੈਨੇਡਾ ਵਿੱਚ ਹੈ। ਪੁਲਸ ਜਾਂਚ ਮੁਤਾਬਕ ਮੂਸੇਵਾਲਾ ਦੇ ਕਤਲ ‘ਚ 6 ਸ਼ੂਟਰ ਸ਼ਾਮਲ ਸਨ। ਇਨ੍ਹਾਂ ‘ਚ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਸਿੱਧੇ ਤੌਰ ‘ਤੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਹਨ ਜਦਕਿ ਕਸ਼ਿਸ਼ ਅਤੇ ਦੀਪਕ ਮੁੰਡੀ ਲਿਪਿਨ ਨਹਿਰਾ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਵਿੱਚੋਂ ਰੂਪਾ ਅਤੇ ਮੰਨੂ ਮੁਕਾਬਲੇ ਵਿੱਚ ਮਾਰੇ ਗਏ ਹਨ ਬਾਕੀ 3 ਗ੍ਰਿਫਤਾਰ ਹਨ ਜਦਕਿ ਮੁੰਡੀ ਫਰਾਰ ਹਨ।