ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਵਿਧਾਨ ਸਭਾ ਵਿੱਚ ਆਹਮੋ ਸਾਹਮਣੇ
ਸਿੱਧੂ ਨੇ ਕੀਤੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼
ਚੰਡੀਗੜ੍ਹ,11 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਨੇ ਅੱਜ ਫਿਰ ਤੋਂ ਪਾਣੀਆਂ ਦਾ ਰਾਖਾ ਆਖਿਆ ਗਿਆ ਹੈ। ਉਹਨਾਂ ਨੇ ਸੀਏਏ ਦੇ ਮੁੱਦੇ ਨੂੰ ਲੈ ਕੇ ਕੈਪਟਨ ਵੱਲੋਂ ਲਏ ਗਏ ਸਟੈਂਡ ਨੂੰ ਵੀ ਪੰਜਾਬ ਪੱਖੀ ਦੱਸਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਨੂੰ ਲੈ ਕੇ ਕੈਪਟਨ ਦੀ ਤਾਰੀਫ ਕੀਤੀ । ਇਸ ਸਭ ਤੋਂ ਇਲਾਵਾ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠੀਆ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ।ਸਿੱਧੂ ਨੇ ਅਕਾਲੀ ਸਰਕਾਰ ਦੇ 2013 ਵਿੱਚ ਲਿਆਂਦੇ ਕਾਂਟ੍ਹੈਕਟ ਫਾਰਮਿੰਗ ਐਕਟ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਬੁਨਿਆਦ ਦੱਸਿਆ ਹੈ।





















