ਅੰਮ੍ਰਿਤਸਰ, 13 ਸਤੰਬਰ ( )¸
13 ਮਈ 1893 ਨੂੰ ਸਰਦਾਰ ਸੰਤ ਸਿੰਘ ਨੇ ਆਪਣੀ ਜਾਇਦਾਦ ਨੂੰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨੂੰ ਸਮਰਪਿਤ ਕਰ ਦਿੱਤੀ ਅਤੇ ਇਸ ਨੂੰ ਵਿੱਦਿਆ ਦੇ ਪ੍ਰਸਾਰ ਅਤੇ ਪੰਥ ਦੀ ਸੇਵਾ ਨੂੰ ਅਰਪਿਤ ਕੀਤਾ। ਉਨ•ਾਂ ਨੇ ਇਕ ਤਮਲੀਕ ਨਾਮੇ ਰਾਹੀਂ ਉਸ ਸਮੇਂ ਦੀਆਂ ਸਭ ਤੋਂ ਨਾਮਵਰ ਸੰਸਥਾਵਾਂ ਨੂੰ ਆਪਣੀ ਵਸੀਅਤ ਸਾਂਭਣ ਸਬੰਧੀ ਵਚਨਬੱਧ ਕੀਤਾ। ਭਾਈ ਸੰਤ ਸਿੰਘ ਨੇ ਉਸ ਤਮਲੀਕ ਨਾਮੇ ‘ਚ ਲਿਖਿਆ ਕਿ ਕਿਉਂਕਿ ਇਸ ਸਮੇਂ ਦਸਵੇਂ ਪਾਤਸ਼ਾਹ ਇਸ ਧਰਤੀ ‘ਤੇ ‘ਸਰੀਰਿਕ ਰੂਪ’ ‘ਚ ਹਾਜ਼ਰ ਨਹੀਂ ਹਨ ਅਤੇ ਉਹ ਖ਼ਾਲਸਾ ਰੂਪ ‘ਚ ਪ੍ਰਤੱਖ ਹਨ, ਇਸ ਕਰਕੇ ਉਕਤ ਸੰਸਥਾਵਾਂ ਦੇ ਮੈਂਬਰਾਂ ਦੀ ਇਕ ਕਮੇਟੀ ਬਣਾਈ ਜਾਵੇ ਤਾਂ ਜੋ ਉਨ•ਾਂ ਦੀ ਸੰਪਤੀ (ਜਾਇਦਾਦ) ਨੂੰ ਸਮਾਜ ਭਲਾਈ ਲਈ ਇਸਤੇਮਾਲ ਕੀਤਾ ਜਾ ਸਕੇ। ਉਨ•ਾਂ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਸਿੰਘ ਸਭਾ ਨੂੰ ਇਸ ਦਾ ਕਾਰਜਭਾਰ ਸਾਂਭਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਤਮਲੀਕਨਾਮੇ ‘ਚ ਇਹ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਉਕਤ ਦੋਵੇਂ ਸੰਸਥਾਵਾਂ ਹੋਂਦ ‘ਚ ਨਹੀਂ ਰਹਿੰਦੀਆਂ ਹਨ ਤਾਂ ਇਸ ਸਥਿਤੀ ਵਿੱਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੂੰ ਉਕਤ ਸਮੂਹ ਜਾਇਦਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਸੰਤ ਸਿੰਘ ਸੁੱਖਾ ਸਿੰਘ ਵਿੱਦਿਅਕ ਸੰਸਥਾਵਾਂ ਦੀ ਮੈਨੇਜ਼ਮੈਂਟ ਲਈ ਹੁਣੇ ਹੀ 12 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਭਾਈ ਸੰਤ ਸਿੰਘ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਇਸ ਕਮੇਟੀ ਨੇ ਅੱਜ ਸ: ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਈ ਆਪਣੀ ਬੈਠਕ ਵਿਚ ਸੰਕਲਪ ਲਿਆ ਕਿ ਉਹ ਭਾਈ ਸੰਤ ਸਿੰਘ ਦੇ ਤਮਲੀਕਨਾਮੇ ਅਨੁਸਾਰ ਸੰਨ 1893 ਵਿੱਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਕੀਤੀ ਗਈ ਜਾਇਦਾਦ ਦੀ ਰਾਖੀ ਕਰਨ ਲਈ ਹਰੇਕ ਯਤਨ ਕਰਨਗੇ।
ਅੱਜ ਇਸ ਮੂਲ ਕਮੇਟੀ ਜਿਸ ‘ਚ ਸ. ਰਜਿੰਦਰ ਮੋਹਨ ਸਿੰਘ ਛੀਨਾ, ਸ. ਅਜਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ. ਸਵਿੰਦਰ ਸਿੰਘ ਕੱਥੂਨੰਗਲ, ਸ: ਅਵਤਾਰ ਸਿੰਘ, ਸ: ਜਸਪਾਲ ਸਿੰਘ (ਸੇਵਾਮੁਕਤ ਪੀ. ਸੀ. ਐੱਸ.), ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ. ਭਗਵੰਤਪਾਲ ਸਿੰਘ ਸੱਚਰ, ਸ: ਤਰਨਦੀਪ ਸਿੰਘ ਘੁੰਮਣ ਸ਼ਾਮਿਲ ਹਨ, ਨੇ ਫ਼ੋਰ ਐਸ ਸਕੂਲ ਦੇ ਬਾਹਰ ਅੱਜ ਸ਼ਾਂਤਮਈ ਢੰਗ ਨਾਲ ਮੀਟਿੰਗ ਕੀਤੀ, ਜਦੋਂ ਉਨ•ਾਂ ਨੂੰ ਸਕੂਲ ਕੈਂਪਸ ‘ਚ ਦਾਖਲ ਨਾ ਹੋÎਣ ਦਿੱਤਾ ਗਿਆ ਅਤੇ ਇਸ ਉਪਰੰਤ ਪੱਤਰਕਾਰ ਸੰਮੇਲਨ ‘ਚ ਉਕਤ ਜਾਇਦਾਦ ਸਬੰਧੀ ਦਸਤਾਵੇਜਾਂ ਸਮੇਤ ਅਹਿਮ ਖੁਲਾਸੇ ਸਾਂਝੇ ਕੀਤੇ।
ਉਨ•ਾਂ ਕਿਹਾ ਕਿ ਖ਼ਾਲਸਾ ਕਾਲਜ ਨੂੰ ਉਕਤ ਜਾਇਦਾਦ ਸਬੰਧੀ ਉਹੀ ਹੱਕ ਹਕੂਕ ਦਿੱਤੇ ਗਏ ਸਨ, ਜੋ ਕਿ ਭਾਈ ਸੰਤ ਸਿੰਘ ਕੋਲ ਖੁਦ ਸਨ। ਉਕਤ ਤਮਲੀਕਨਾਮੇ ਵਿਚ ਖ਼ਾਸ ਤੌਰ ‘ਤੇ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਕਤ ਜਾਇਦਾਦ ਸਬੰਧੀ ਆਮਦਨੀ ਅਤੇ ਖਰਚਿਆਂ ਦਾ ਪ੍ਰਬੰਧਨ ਇਸ ਨਿਯਮਿਤ ਗਠਿਤ ਕਮੇਟੀ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਕਤ ਜਾਇਦਾਦ ਦੀ ਪ੍ਰਾਪਤੀ ਅਤੇ ਖਰਚਿਆਂ ਦੇ ਲੇਖੇ-ਜੋਖੇ ਸਾਲਾਨਾ ਉਕਤ ਮੈਂਬਰਾਂ ਦੁਆਰਾ ਤਿਆਰ ਕੀਤੇ ਜਾਣਗੇ ਅਤੇ ਖਾਲਸਾ ਕਾਲਜ ਕੌਂਸਲ ਨੂੰ ਸੌਂਪੇ ਜਾਣਗੇ।
ਕਾਰਜਕਾਰੀ ਆਨਰੇਰੀ ਸਕੱਤਰ ਸ: ਗੁਨਬੀਰ ਸਿੰਘ ਨੇ ਕਿਹਾ ਕਿ ਇਸ ਕਮੇਟੀ ਦਾ ਧਿਆਨ ਹੁਣ ਉਪਰੋਕਤ ਜ਼ਮੀਨਾਂ ਅਤੇ ਜਾਇਦਾਦਾਂ ਦੀ ਗੈਰ‐ਕਾਨੂੰਨੀ ਵਿਕਰੀ ਵੱਲ ਕੇਂਦਰਿਤ ਕੀਤਾ ਗਿਆ ਹੈ। ਇੰਨ•ਾਂ ਗੈਰ‐ਕਾਨੂੰਨੀ ਢੰਗ ਦੀ ਵਿਕਰੀ ਕਰਕੇ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਜੋ ਕਿ ਇਨ•ਾਂ ਜਾਇਦਾਦਾਂ ਅਤੇ ਸੰਪਤੀਆਂ ਦੀ ਵਿਕਰੀ ਭਾਈ ਸੰਤ ਸਿੰਘ ਜੀ ਦੀ ਤਮਲੀਕਨਾਮੇ ਦੀ ਭਾਵਨਾ ਦੇ ਵਿਰੁੱਧ ਹੈ। ਸ: ਗੁਨਬੀਰ ਸਿੰਘ ਨੇ ਕਿਹਾ ਕਿ ਹੁਣ ਖ਼ਾਲਸਾ ਕਾਲਜ ਕੌਂਸਲ ਅਤੇ ਸ੍ਰੀ ਗੁਰੂ ਸਿੰਘ ਸਭਾ ‘ਚੋਂ 6‐6 ਮੈਂਬਰ ਚੁਣ ਕੇ ਬਣਾਈ ਗਈ ਇਸ ਕਮੇਟੀ ਦਾ ਨੈਤਿਕ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਭਾਈ ਸੰਤ ਸਿੰਘ ਜੀ ਦੁਆਰਾ ਕੀਤੇ ਗਏ ਤਮਲੀਕ ਨਾਮੇ ਅਨੁਸਾਰ ਉਕਤ ਜਾਇਦਾਦਾਂ ਦੀ ਸੁਰੱਖਿਆ ਲਈ ਹਰੇਕ ਸੰਭਵ ਯਤਨ ਕੀਤਾ ਜਾਵੇ।
ਉਨ•ਾਂ ਅੱਗੇ ਕਿਹਾ ਕਿ ਭਾਈ ਸੰਤ ਸਿੰਘ ਜੀ ਦਾ ਮਨੋਰਥ ਵੱਡੇ ਪੱਧਰ ‘ਤੇ ਸਮਾਜ ਦੀ ਭਲਾਈ ਸੀ, ਜੋ ਕਿ ਸਮੇਂ ਦੇ ਬੀਤਣ ਨਾਲ ਬਦਲ ਗਿਆ ਹੈ। ਹੁਣ ਸਿੱਖ ਸੰਸਥਾਵਾਂ ਦੀ ਇਹ ਸਾਂਝੀ ਇੱਛਾ ਹੈ ਕਿ ਭਾਈ ਸੰਤ ਸਿੰਘ ਜੀ ਦੇ ਵਿਰਾਸਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ‘ਤੇ ਕੀਤੀ ਗਈ ਜਾਇਦਾਦਾਂ ਦੀ ਰਾਖੀ ਕੀਤੀ ਜਾਵੇ।
ਅੱਜ ਦੀ ਮੀਟਿੰਗ ‘ਚ ਤਮਲੀਕਨਾਮੇ ਨੂੰ ਲਾਗੂ ਕਰਨ ਲਈ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਅਤੇ ਪਰਿਵਾਰਕ ਰਾਜ ਅਤੇ ਸਵਾਰਥੀ ਹਿੱਤਾਂ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਦੁਹਰਾਈ ਗਈ।