ਚੰਡੀਗੜ੍ਹ, 18 ਨਵੰਬਰ — ਸੰਗਰੂਰ ਜਿਲ੍ਹੇ ਦੇ ਪਿੰਡ ਚੰਗਾਲੀਵਾਲਾ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੀ ਜਿਨੀ ਨਿਖੇਧੀ ਕੀਤੀ ਜਾਵੇ ਓਨੀ ਥੋਹੜੀ ਹੈ, ਬੇਸ਼ਕ ਇਹ ਹਮੇਸ਼ਾਂ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਅਜਿਹੇ ਵਹਿਸ਼ੀ ਕਤਲਾਂ ਦਾ ਜਿੰਮੇਵਾਰ ਇਹ ਧਕੜ ਰਾਜਪ੍ਰਬੰਧ ਹੈ, ਜਿਹੜਾ ਮਨੂਵਾਦੀ-ਬ੍ਰਾਹਮਣਵਾਦੀ ਸੋਚ ਨੂੰ ਪਾਲਦਾ ਤੇ ਉਸਦੀ ਰਾਖੀ ਕਰਦਾ ਹੈ। ਇਸੇ ਮਨੂਵਾਦੀ ਬ੍ਰਾਹਮਣਵਾਦੀ ਰਾਜਪ੍ਰਬੰਧ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂਆਂ ਦੀ ਜਾਤਪਾਤ ਵਿਰੋਧੀ ਸੋਚ ਨੂੰ ਫੈਲਣ ਤੋਂ ਰੋਕਿਆ ਹੋਇਆ ਹੈ। ਸਿਖ ਵਿਚਾਰ ਮੰਚ ਚੰਡੀਗੜ੍ਹ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਸੀਂ ਜਗਮੇਲ ਸਿੰਘ ਦੇ ਪਰਿਵਾਰ ਸਮੇਤ ਹਰੇਕ ਉਸ ਵਿਅਕਤੀ-ਜਥੇਬੰਦੀ ਦੇ ਨਾਲ ਹਾਂ, ਜਿਹੜੀ ਜਗਮੇਲ ਸਿੰਘ ਦੇ ਇਸ ਵਹਿਸ਼ੀ ਕਤਲ ਦਾ ਇਨਸਾਫ ਲੈਣ ਲਈ ਸੰਘਰਸ਼ ਕਰ ਰਹੀ ਹੈ। ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਜਮਹੂਰੀ ਲੋਕ ਅਜਿਹੇ ਰਾਜਸੀ ਮਾਹੌਲ ਦੇ ਵਿਰੁਧ ਵੀ ਜਥੇਬੰਦ ਹੋਣ ਜਿਹੜਾ ਅਜਿਹੀ ਵਹਿਸ਼ਤ ਨੂੰ ਬਰਦਾਸ਼ਤ ਕਰਦਾ ਹੈ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...