ਸਿੱਖਿਆ ਸਿਹਤ ਤੇ ਰੁਜਗਾਰ ਸਾਡਾ ਮੁੱਖ ਟੀਚਾ – ਅਰਸ਼ੀ
ਬੁਢਲਾਡਾ, 17 ਫਰਵਰੀ 2022 ( ਵਿਸ਼ਵ ਵਾਰਤਾ ) ਹਲਕਾ ਬੁਢਲਾਡਾ ਤੋਂ ਸੰਯੁਕਤ ਮੋਰਚੇ ਦੇ ਉਮੀਦਵਾਰ ਕ੍ਰਿਸ਼ਨ ਚੌਹਾਨ ਦੇ ਕੀਤੇ ਗਏ ਦੋਰਿਆਂ ਮੋਕੇ ਵੱਖ ਵੱਖ ਪਿੰਡਾਂ ਲਖਮੀਰ ਵਾਲਾ , ਟਾਹਲੀਆ ,ਵਰੇ ਆਦਿ ਵਿੱਚ ਸਾਬਕਾ ਵਿਧਇਕਾ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ 25 ਨੁਕਾਤੀ ਪ੍ਰੋਗਰਾਮਾਂ ਨੂੰ ਆਮ ਜਨਤਾ ਲਾਗੂ ਕਰਨ ਲਈ ਹਰ ਇਕ ਲਈ ਸਿੱਖਿਆ, ਸਿਹਤ ਤੇ ਰੁਜਗਾਰ ਮੁੱਖ ਟੀਚਾ ਹੋਵੇਗੀ ਇਸ ਸਮੇਂ ਉਨ੍ਹਾਂ ਪੰਜਾਬ ਦੇ ਸਾਂਝੇ ਆਰਥਿਕ ਢਾਂਚੇ ਨੂੰ ਕਮਜ਼ੋਰ ਕਰਨ ਲਈ ਭ੍ਰਿਸ਼ਟ ਲੀਡਰਸ਼ਿਪ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰੀ ਖਜਾਨੇ ਦਾ ਸਾਰਾ ਪੈਸਾ ਲੀਡਰਾਂ ਦੀ ਜੇਬ ਵਿੱਚ ਜਾ ਰਿਹਾ ਹੈ। ਸਾਡਾ ਪ੍ਰੋਗਰਾਮ ਸਟੇਟ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਲਈ ਰੇਤ ਮਾਫੀਆ ਤੇ ਠੇਕੇ ਸਿਸਟਮ ਨੂੰ ਸਰਕਾਰੀ ਕਰਕੇ ਰੁਜਗਾਰ ਦੇ ਨਵੇਂ ਸੌਰਸਿਸ ਪੈਦਾ ਕੀਤੇ ਜਾਣਗੇ ।
ਭਰਵੇ ਜਲਸਿਆਂ ਦੌਰਾਨ ਕਿਸਾਨ ਅਾਗੂ ਸਵਰਨ ਸਿੰਘ ਤੇ ਕੁਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ ,ਮਲਕੀਤ ਮੰਦਰਾਂ ਅਤੇ ਸੀਤਾਰਾਮ ਗੋਬਿੰਦਪੁਰਾ ਨੇ ਕਿਹਾ ਇਮਾਨਦਾਰ ਤੇ ਨਵੀਂ ਸੋਚ ਦੀ ਰਾਜਨੀਤੀ ਲਈ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਅਪਣਾ ਸਮਰਥਨ ਦੇਣ ਲਈ ਅਪੀਲ ਕੀਤੀ ।ਇਸ ਸਮੇਂ ਗੁਰਤੇਜ ਸਿੰਘ,ਹਰਪ੍ਰੀਤ ਸਿੰਘ ਮਾਨਸਾ ,ਮਨਜੀਤ ਕੌਰ ਗਾਮੀਵਾਲਾ ,ਸਿਮਰਜੀਤ ਸਿੰਘ ਸ਼ੇਰ ਖਾਂ ਵਾਲਾ ਜਗਤਾਰ ਕਾਲਾ ,ਬੱਬੂ ਸਿੰਘ ਆਦਿ ਆਗੂ ਹਾਜਰ ਸਨ ।























