ਸਿੰਧੂ ਬਾਰਡਰ ਦੀ ਰੈਡ ਲਾਈਟ ਤੇ ਧਰਨੇ ਉਤੇ ਬੈਠੇ ਕਿਸਾਨਾਂ ਦੇ ਖਿਲ਼ਾਫ ਐਫ.ਆਈ.ਆਰ

ਦਿੱਲੀ, 11ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਦੇ ਖਿਲਾਫ ਸਿੰਧੂ ਬਾਰਡਰ ਦੀ ਰੈਡ ਲਾਈਟ ਉਤੇ ਧਰਨੇ ਤੇ ਬੈਠੇ ਕਿਸਾਨਾਂ ਦੇ ਖਿਲਾਫ ਪੁਲਿਸ ਨੇ ਐਫ.ਆਈ.ਆਰ ਦਰਜ ਕੀਤੀ ਹੈ। ਕਿਸਾਨਾਂ ਉਤੇ ਸੋਸ਼ਲ ਡਿਸਟੈਨਸਿੰਗ ਦਾ ਪਾਲਣ ਨਾ ਕਰਨ, ਮਹਾਂਮਾਰੀ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸਾਨ 29 ਨਵੰਬਰ ਨੂੰ ਲਾਮਪੁਰ ਬਾਰਡਰ ਤੋਂ ਜਬਰਦਸਤੀ ਦਿੱਲੀ ਦੀ ਸਰਹੱਦ ਵਿੱਚ ਆਏ ਸਨ ਅਤੇ ਸਿੰਧੂ ਬਾਰਡਰ ਦੀ ਰੈਡ ਲਾਈਟ ਉਤੇ ਬੈਠ ਗਏ ਸਨ। ਉਹਨਾਂ ਦਾ ਮਕਸਦ ਰੋਡ ਨੂੰ ਬੰਦ ਕਰਨ ਦਾ ਸੀ। ਕਿਸਾਨਾਂ ਦੇ ਖਿਲਾਫ ਐਫ.ਆਈ.ਆਰ 7 ਦਸੰਬਰ ਨੂੰ ਅਲੀਪੁਰ ਥਾਣੇ ਵਿੱਚ ਦਰਜ ਕੀਤੀ ਗਈ ਹੈ।






















