ਸਿਹਤ ਵਿਭਾਗ ਦੇ ਮਲਟੀਪਰਪਜ਼ ਮੁਲਾਜ਼ਮ ਨਵੇਂ ਸਾਲ ਵਾਲੇ ਦਿਨ ਤੋਂ ਜਾਣਗੇ ਭੁੱਖ ਹੜਤਾਲ ਤੇ
ਖਰੜ੍ਹ, 31 ਦਸੰਬਰ (ਵਿਸ਼ਵ ਵਾਰਤਾ )ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਮੇਲ ਫੀਮੇਲ ਅਤੇ ਹੈਲਥ ਸੁਪਰਵਾਈਜ਼ਰ ਮੇਲ ਫੀਮੇਲ ਲਾਗਾਤਾਰ 20ਦਸੰਬਰ ਤੋ ਆਪਣੀਆਂ ਮੰਗਾ ਸਬੰਧੀ ਸੰਘਰਸ ਕਰ ਰਾਹੇ ਹਨ ਇਸ ਸਬੰਧੀ 21ਦਸੰਬਰ ਨੁੰ ਖਰੜ ਵਿਖੇ ਮਹਾਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਰਹਾਇਸ ਤੱਕ ਮਾਰਚ ਕਰਨ ਉਪਰੰਤ 23ਦਸੰਬਰ ਨੁੰ ਮੁੱਖ ਮੰਤਰੀ ਦਫਤਰ ਵਿੱਚ ਪੈਨਲ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਮੁਲਾਜਮਾ ਦੇ ਦੇ ਕੱਟੇ ਭੱਤੇ ਸਫਰੀ ਭੱਤਾ ,ਐਫ ਟੀ ਏ ਵਰਦੀ ਭੱਤਾ ਡਾਈਟ ਭੱਤਾ ਤਰੁੰਤ ਬਹਾਲ ਕਰਨ ਤੇ ਸਹਿਮਤੀ ਬਣੀ ਸੀ ਇਸੇ ਤਰਾ 2016ਤੋ ਬਾਅਦ ਦੇ ਮੁਲਾਜਮਾ ਲਈ ਛੇਵੇ ਤਨਖਾਹ ਕਮਿਸਨ ਲਾਗੂ ਕਰਦੇ ਹੋਏ ਬਣਦੇ ਏਰੀਅਰ, ਏ ਸੀ ਪੀ ਸਕੀਮ4,9,14 ਸਾਲਾ ਲਾਗੂ ਕਰਨ ਤੇ ਵੀ ਸਹਿਮਤੀ ਬਣੀ ਕੰਟਰੇਕਟ ਤੇ ਕੰਮ ਕਰਦੇ ਮੁਲਾਜਮਾ ਨੁੰ ਐਕਟ ਵਿਚ ਪਾ ਕਿ ਰੈਗਲੁਰ ਕਰਨ ਦੀ ਹਾਮੀ ਭਰੀ ਸੀ ਪਰ ਹੁਣ ਤੱਕ ਇਹ ਮੰਨੀਆ ਮੰਗਾ ਦੇ ਪੱਤਰ ਜਾਰੀ ਨਹੀ ਹੋਏ ਚੋਣ ਜਾਬਤੇ ਦੇ ਨੇੜੇ ਹੋਣ ਕਾਰਨ ਮੁਲਾਜਮਾ ਵਿਚ ਵਿਆਪਕ ਡਰ ਅਤੇ ਰੋਸ ਹੈ ਇਸ ਸਬੰਧੀ ਜਥੇਬੰਦੀ ਦੇ ਸੁਬਾਈ ਕਨਵੀਨਰਾ ਜਸਵੀਰ ਕੋਰ ਮੂਨਕ ,ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿਲੋ,ਕਸਮੀਰ ਕੋਰ ਨੇ ਕਿਹਾ ਕਿ ਸੰਘਰਸ ਨੁੰ ਤੇਜ ਕਰਦੇ ਹੋਏ 1ਜਨਵਰੀ ਤੋ ਮੁਲਾਜਮ ਸਾਰੀਆ ਸਰਕਾਰੀ ਸੰਸਥਾਵਾਂ ਵਿਚ ਅਣਮਿਥੇ ਸਮੇ ਲਈ ਸਵੇਰੇ ਤੋ ਲੈ ਕਿ ਦੁਪਹਿਰ3 ਵਜੇ ਤੱਕ ਹਰ ਰੋਜ ਭੁੱਖ ਹੜਤਾਲ ਸੁਰੂ ਕਰਨਗੇ ਇਸੇ ਦੋਰਾਨ ਜਿਲੇ ਵਿਚ ਪੰਜਾਬ ਸਰਕਾਰ ਦਾ ਕੋਈ ਮੰਤਰੀ/ਐਮ ਐਲ ਏ ਆਉਦਾ ਹੈ ਉਸ ਦਾ ਘਿਰਾਉ ਵੀ ਕੀਤਾ ਜਾਵੇਗਾ ਇਸ ਮੋਕੇ ਤੇ ਤਿ੍ਪਤਾ ਸਰਮਾ, ਜਗਤਾਰ ਜਜੀਰਾ ,ਲਖਵਿੰਦਰ ਕੋਰ ਜੋਹਲ ਨਰਿੰਦਰ ਸਰਮਾ,ਵਿਰਸਾ ਸਿੰਘ ਪੰਨੁੰ ਪ੍ਰਭਜੀਤ ਵੇਰਕਾ ,ਮਨਜੀਤ ਕੋਰ ਫਰੀਦਕੋਟ,ਮਨਜੀਤ ਕੋਰ ਗੁਰਦਾਸਪੁਰ, ਸੁਸਮਾ ਅਰੋੜਾ,ਰਾਜਵਿੰਦਰ ਕੋਰ ਜਲੰਧਰ ,ਅਵਤਾਰ ਗੰਢੂਆ,ਜਗਤਾਰ ਸੋਢੀ,ਮਨਦੀਪ ਸਿੰਘ ,ਸੁਖਜੀਤ ਸਿੰਘ ਸੇਖੋ,ਹਰਜਿੰਦਰ ਬਰਨਾਲਾ, ਪਰਮਜੀਤ ਕੋਰ ਬਰਨਾਲਾ, ਜਸਵਿੰਦਰ ਪੰਧੇਰ ,ਰਾਜਿੰਦਰ ਮੁਹਾਲੀ ,ਰਣਦੀਪ ਫਤਿਹਗੜ੍ਹ, ਜਗਤਾਰ ਸੋਢੀ ,ਅਮਨਦੀਪ ਧਾਰੜ,ਅੰਗਰੇਜ਼ ਔਲਖ,ਵਿਜੇ ਖੋਖਰ,ਦਲਬੀਰ ਸਿੰਘ ਰੈਣੂ ਤੋ ਇਲਾਵਾ ਹੋਰ ਆਗੂ ਹਾਜਰ ਸਨ।