ਮੋਹਾਲੀ, 24 ਅਕਤੂਬਰ (ਸਤੀਸ਼ ਕੁਮਾਰ ਪੱਪੀ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੰਜਕ ਪੂਜਨ ਦੌਰਾਨ ਜ਼ਿਲ•ਾ ਹਸਪਤਾਲ ਵਿਚ ਬੱਚੀਆਂ ਨੂੰ ਤੋਹਫ਼ੇ ਅਤੇ ਸ਼ਗਨ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਸਾਡੇ ਸਮਾਜ ਵਿਚ ਕੰਜਕ ਪੂਜਨ ਰਸਮ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਇਹ ਔਰਤਾਂ ਦੇ ਸਨਮਾਨ ਦੀ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਉਨ•ਾਂ ਕਿਹਾ ਕਿ ਅੱਜ ਕੋਈ ਖੇਤਰ ਨਹੀਂ ਬਚਿਆ ਜਿਸ ਵਿਚ ਔਰਤਾਂ ਨੇ ਮੱਲਾਂ ਨਾ ਮਾਰੀਆਂ ਹੋਣ। ਕਈ ਖੇਤਰਾਂ ਵਿਚ ਤਾਂ ਔਰਤਾਂ ਮਰਦਾਂ ਨਾਲੋਂ ਵੀ ਅਗਾਂਹ ਲੰਘ ਗਈਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਸਿਖਰਲੇ ਅਹੁਦੇ ‘ਤੇ ਔਰਤ ਬਿਰਾਜਮਾਨ ਹੈ ਜੋ ਸਾਡੇ ਸਮਾਜ ਲਈ ਬੇਹੱਦ ਮਾਣ ਅਤੇ ਪ੍ਰੇਰਨਾ ਵਾਲੀ ਗੱਲ ਹੈ। ਇਸ ਤੋਂ ਇਲਾਵਾ ਦੇਸ਼-ਦੁਨੀਆਂ ਵਿਚ ਕਈ ਵੱਕਾਰੀ ਅਹੁਦਿਆਂ ‘ਤੇ ਔਰਤਾਂ ਤੈਨਾਤ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਤੰਦਰੁਸਤੀ, ਸਤਿਕਾਰ ਅਤੇ ਤਰੱਕੀ ਲਈ ਪੂਰੀ ਤਰ•ਾਂ ਵਚਨਬੱਧ ਹੈ। ਸੂਬੇ ਦੀਆਂ ਸਿਹਤ ਸੰਸਥਾਵਾਂ ਵਿਚ ਔਰਤਾਂ ਦੀ ਭਲਾਈ ਲਈ ਕਈ ਯੋਜਨਾਵਾਂ ਚੱਲ ਰਹੀਆਂ ਹਨ ਜਿਨ•ਾਂ ਰਾਹੀਂ ਔਰਤਾਂ ਵੱਖ ਵੱਖ ਬੀਮਾਰੀਆਂ ਸਬੰਧੀ ਅਪਣੀ ਸਰੀਰਕ ਜਾਂਚ ਅਤੇ ਇਲਾਜ ਮੁਫ਼ਤ ਕਰਵਾ ਸਕਦੀਆਂ ਹਨ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ, ਸਿਵਲ ਸਰਜਨ ਡਾ. ਜੀ.ਬੀ. ਸਿੰਘ, ਐਸ.ਐਮ.ਓ. ਡਾ. ਅਰੀਤ ਕੌਰ, ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ, ਐਸ.ਐਮ.ਓ. ਡਾ. ਵਿਜੇ ਭਗਤ, ਜ਼ਿਲ•ਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਸਮੇਤ ਡਾਕਟਰ ਅਤੇ ਹੋਰ ਸਟਾਫ਼ ਮੌਜੂਦ ਸੀ। ਸਿਹਤ ਮੰਤਰੀ ਨੇ ਲਗਭਗ 22 ਬੱਚੀਆਂ ਨੂੰ ਤੋਹਫ਼ੇ ਅਤੇ ਸ਼ਗਨ ਦਿੱਤੇ।
ਲੋਕ ਸਭਾ ਚੋਣਾਂ2024-ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ*
ਚੰਡੀਗੜ੍ਹ 13 ਮਈ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ...