ਸਿਵਲ ਸਕੱਤਰੇਤ ਵਿਖੇ ਹੋਵੇਗੀ ਪੰਜਾਬ ਦੀ ਨਵੀਂ ਕੈਬਨਿਟ ਦੀ ਪਹਿਲੀ ਬੈਠਕ
ਮੁੱਖ ਮੰਤਰੀ ਚੰਨੀ ਅਤੇ ਉਪ ਮੁੱਖ ਮੰਤਰੀ ਪਹੁੰਚੇ ਸਿਵਲ ਸਕੱਤਰੇਤ
ਡਰੱਗ ਮਾਫੀਆ,ਰੇਤ ਮਾਫੀਆ ਅਤੇ ਬੇਅਦਬੀ ਕਾਂਡ ਬਾਰੇ ਲਏ ਜਾ ਸਕਦੇ ਹਨ ਅਹਿਮ ਫੈਸਲੇ
ਪਿੰਡਾਂ ਵਿੱਚ ਮੁਫਤ ਪਾਣੀ,ਪੁਰਾਣੇ ਬਿਲਾਂ ਦਾ ਬਕਾਇਆ ਮਾਫ ਕਰਨ ਦੇ ਫੈਸਲਿਆਂ ਤੇ ਵੀ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਨਾਲ ਦੋਨੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਕੈਬਨਿਟ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਡਰੱਗ ਮਾਫੀਆ ,ਰੇਤ ਮਾਫੀਆ ਅਤੇ ਬੇਅਦਬੀ ਕਾਂਡਾਂ ਬਾਰੇ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚਰਨਜੀਤ ਚੰਨੀ ਵੱਲੋਂ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਐਲਾਨੇ ਗਏ ਪਿੰਡਾਂ ਦੇ ਲੋਕਾਂ ਨੂੰ ਮੁਫਤ ਪਾਣੀ ਦੇਣ ਅਤੇ ਬਿਜਲੀ ਤੇ ਪਾਣੀ ਦੇ ਪੁਰਾਣੇ ਬਿਲਾਂ ਦੇ ਬਕਾਏ ਨੂੰ ਮਾਫ ਕਰਨ ਦੇ ਫੈਸਲਿਆਂ ਤੇ ਵੀ ਮੋਹਰ ਲੱਗ ਸਕਦੀ ਹੈ।






















