
ਮਾਨਸਾ, 6 ਜੁਲਾਈ (ਵਿਸ਼ਵ ਵਾਰਤਾ)- ਨਰਮੇ ਵਿਚ ਪਾਣੀ ਛੱਡਣ ਨੂੰ ਲੈਕੇ ਪਿੰਡ ਖੀਵਾ ਕਲਾਂ ਵਿਖੇ ਇੱਕ ਵਿਅਕਤੀ ਦੇ ਸਿਰ ਵਿਚ ਟੰਬਾ ਮਾਰਕੇ ਉਸ ਦਾ ਕਤਲ ਕਰ ਦੇਣ ਦੇ ਦੋਸ਼ ਹੇਠ ਭੀਖੀ ਪੁਲੀਸ ਨੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਇਸ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੈ। ਮੁਲਜ਼ਮ ਵਿਅਕਤੀ ਇੱਕ ਹੀ ਪਰਿਵਾਰ ਨਾਲ ਸਬੰਧਿਤ ਦੱਸੇ ਜਾਂਦੇ ਹਨ।
ਭੀਖੀ ਪੁਲੀਸ ਨੂੰ ਪਿੰਡ ਖੀਵਾ ਕਲਾਂ ਵਾਸੀ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਰਾਤ ਸਮੇਂ ਉਨ੍ਹਾਂ ਦੇ ਘਰ ਆਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੇ ਨਰਮੇ ਵਿਚ ਪਾਣੀ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਪਾਣੀ ਕੱਢਣ ਦੀ ਗੱਲ ਕਹੀ ਤਾਂ ਜਰਨੈਲ ਸਿੰਘ ਨੇ ਗੁਸੇ ਵਿਚ ਆਕੇ ਸੁਖਚੈਨ ਸਿੰਘ ਦੇ ਸਿਰ ’ਤੇ ਟੰਭਾ ਮਾਰਿਆ। ਇਸ ਤੋਂ ਬਾਅਦ ਉਸ ਦੀ ਹੇਠਾਂ ਡਿੱਗਕੇ ਮੌਤ ਹੋ ਗਈ।
ਥਾਣਾ ਭੀਖੀ ਦੇ ਮੁੱਖ ਅਫਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੁਖਪਾਲ ਸਿੰਘ ਦੇ ਬਿਆਨਾਂ ’ਤੇ ਰਣਜੀਤ ਕੌਰ, ਦਲਜੀਤ ਕੌਰ, ਜਗਤਾਰ ਸਿੰਘ, ਜਰਨੈਲ ਸਿੰਘ ਵਾਸੀਆਨ ਖੀਵਾ ਕਲਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...




















