ਸਿਰਸਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਬਾਦਲਾਂ ਦੀ ਡੁੱਬਦੀ ਬੇੜੀ ਦੀ ਨਿਸ਼ਾਨੀ : ਭੋਮਾ
ਪੰਜਾਬ ਦੀ ਸਤਾ ਦੀ ਚਾਬੀ ਇਸ ਵਾਰ ਸ ਢੀਂਡਸਾ ਕੋਲ !

ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਟਿੱਪਣੀ ਕਰਦਿਆਂ ਕਿਹਾ ਇਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਦੀ ਹੋ ਰਹੀ ਪ੍ਰਤੱਖ ਹਾਰ ਦੀ ਪ੍ਰਤੱਖ ਨਿਸ਼ਾਨੀ ਹੈ । ਉਹਨਾਂ ਕਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਤੇ ਸਤਾ ਦੀ ਚਾਬੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਕੋਲ ਹੈ । ਉਹ ਆਪਣੇ ਸਿਆਸੀ ਪੱਤੇ ਜਲਦੀ ਖੋਲ੍ਹਣ ਜਾ ਰਹੇ ਹਨ । ਉਹਨਾਂ ਕਿਹਾ ਬਾਦਲਾਂ ਦੇ ਰਾਜ ਵਿੱਚ ਬਰਗਾੜੀ ਤੇ ਪੰਜਾਬ ਦੇ ਵੱਖ-ਵੱਖ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬੇਅਦਬੀ , ਬਹਿਬਲ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ, ਚਿੱਟੇ , ਰੇਤ , ਕੇਬਲ , ਟਰਾਂਸਪੋਰਟ ਤੇ ਭੂ ਮਾਫ਼ੀਆ ਆਦਿ ਕਰਕੇ ਅੱਜ ਤੱਕ ਬਾਦਲਾਂ ਦੇ ਪਿੰਡਾਂ , ਸ਼ਹਿਰਾਂ ਦੇ ਲੋਕਾਂ ਵਿੱਚ ਪੈਰ ਨਹੀਂ ਲੱਗ ਰਹੇ । ਇਸਦੇ ਨਾਲ ਹੀ ਸਿੱਖ ਕੌਂਮ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼੍ਰੋਮਣੀ ਅਕਾਲੀ ਦਲ ਦਾ ਵਿਕਾਰ ਨੂੰ ਮਿੱਟੀ ਵਿੱਚ ਰੋਲਣਾ , ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣਾਂ , ਦਮਦਮੀ ਟਕਸਾਲ ਤੇ ਸਿੱਖ ਕੌਮ ਦੀ ਨਰਸਰੀ ਤੇ ਪੰਥ ਦੇ ਹਿਰਾਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਲੀਰੋ ਲੀਰ ਕਰਨ ਦਾ ਪਾਪ ਵੀ ਤਾਂ ਬਾਦਲਾਂ ਨੂੰ ਹੀ ਲੱਗਣਾ ਹੈ । ਕਿਸਾਨੀ ਸੰਘਰਸ਼ ਤੇ ਦੋਹਰੇ ਮਾਪਦੰਡਾ ਕਰਕੇ ਇਹ ਕਿਹੜੇ ਮੂੰਹ ਨਾਲ ਲੋਕਾਂ ਵਿੱਚ ਜਾਂ ਸਕਦੇ ਹਨ ।ਇਹੋ ਕਾਰਨ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਬਾਦਲਾਂ ਦੀ ਡੁੱਬਦੀ ਬੇੜੀ ਵਿੱਚੋ ਛਾਲ ਮਾਰਕੇ ਬਾਹਰ ਭੱਜਣਾ ਪਿਆ ਹੈ । ਉਹਨਾਂ ਕਿਹਾ ਇੱਕ ਪਾਸੇ ਬਾਦਲਾਂ ਦੇ ਲੋਕਾਂ ਵਿੱਚ ਪੈਰ ਨਹੀਂ ਲੱਗ ਰਹੇ ਦੂਸਰੇ ਪਾਸੇ ਅਪੋਜ਼ੀਸ਼ਨ ਦਾ ਰੁਤਬਾ ਖੋਹਣ ਦੇ ਬਾਵਜੂਦ ਵੀ ਸ ਸੁਖਬੀਰ ਸਿੰਘ ਬਾਦਲ ਦਾ ਹੰਕਾਂਰ ਸਤਵੇਂ ਅਸਮਾਨ ਹੈ ,ਅਤੇ ਡਿਕਟੇਟਰਸ਼ਿਪ ਉਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਜਿਸ ਦੀ ਮਿਸਾਲ ਸ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਬਾਦਲ ਦੀਆਂ ਟਿਕਟਾਂ ਬੱਸ ਦੀਆਂ ਟਿਕਟਾਂ ਦੀ ਤਰ੍ਹਾਂ ਵੰਡੀਆਂ ਜਾ ਰਹੀਆਂ ਹਨ । ਅਕਾਲੀ ਦਲ ਦਾ ਕੋਈ ਪਾਰਲੀਮੈਂਟਰੀ ਬੋਰਡ ਨਹੀਂ ਬਣਾਇਆ ਗਿਆ । ਜਿਸ ਕਾਰਨ ਬਾਦਲ ਦਲ ਵਿੱਚੋਂ ਹੋਰ ਵੱਡੇ ਦਿੱਗਜ ਨੇਤਾ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਹਨਾਂ ਜਿਵੇਂ ਬਰਨਾਲਾ ਸਰਕਾਰ ਵਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਪੁਲੀਸ ਭੇਜ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਗਈ ਸੀ ਉਸ ਦੀ ਸਜ਼ਾ ਵਜੋਂ ਪੰਜਾਬ ਦੀ ਸਿਆਸਤ ਵਿੱਚੋਂ ਬਰਨਾਲਾ ਪ੍ਰਵਾਰ ਦਾ ਸਿਆਸੀ ਭੋਗ ਪੈ ਗਿਆ ਹੈ । ਇਸੇ ਤਰ੍ਹਾਂ ਬਾਦਲਾਂ ਦੀ ਸਰਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਬੇਅਦਬੀ ਤੇ ਮਾਫ਼ੀਆ ਰਾਜ ਦੀ ਲੋਕਾਂ ਨੇ 2017ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਜ਼ਾ ਦੇ ਕੇ ਬਾਦਲ ਪ੍ਰਵਾਰ ਨੂੰ ਅਪੋਜ਼ੀਸ਼ਨ ਜੋਗਾ ਵੀ ਨਹੀਂ ਛੱਡਿਆਸੀ , ਹੁਣ ਰਹਿੰਦੀ ਕਸਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਦਾ ਲੋਕਾਂ ਨੇ ਪੂਰੀ ਤਰ੍ਹਾਂ ਸਫ਼ਾਇਆ ਕਰਕੇ ਦੇਣੀ ਹੈ ।






















