ਸਿਰਸਾ ‘ਚ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਹੋਇਆ ਮੁਕਾਬਲਾ
ਚੰਡੀਗੜ੍ਹ 8 ਫਰਵਰੀ (ਵਿਸ਼ਵ ਵਾਰਤਾ ਬਿਉਰੋ)- ਹਰਿਆਣਾ ਦੇ ਇਲਾਕਾ ਸਿਰਸਾ ‘ਚ 25 ਜਨਵਰੀ ਨੂੰ ਦੋ ਨੌਜਵਾਨਾਂ ‘ਤੇ ਹੋਈ ਗੋਲੀਬਾਰੀ ਦੇ ਮੁੱਖ ਦੋਸ਼ੀ ਅਮਨ ਖਲਨਾਇਕ ਨੂੰ ਸੀਆਈਏ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਬਦਮਾਸ਼ ਹਾਊਸਿੰਗ ਬੋਰਡ ਦੇ ਫਲੈਟਾਂ ‘ਚ ਲੁਕਿਆ ਹੋਇਆ ਸੀ। ਪੁਲਸ ਨੇ ਸਵੇਰੇ ਉਸ ਨੂੰ ਫੜ ਲਿਆ।
ਜਦੋਂ ਪੁਲੀਸ ਨੇ ਉਸ ਨੂੰ ਫੜਨ ਲਈ ਛਾਪਾ ਮਾਰਿਆ ਤਾਂ ਉਸ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ ਜਿਸ ਨਾਲ ਅਮਨ ਦੀ ਲੱਤ ਵਿੱਚ ਸੱਟ ਲੱਗ ਗਈ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਖਮੀ ਹੋਣ ‘ਤੇ ਉਸ ਨੂੰ ਸਿਰਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਨ ਖਲਨਾਇਕ ਨੇ ਦੋ ਨੌਜਵਾਨਾਂ ‘ਤੇ ਗੋਲੀਬਾਰੀ ਕੀਤੀ ਸੀ। 25 ਜਨਵਰੀ ਨੂੰ ਜਦੋਂ ਮਹਿੰਦਰ ਗੁਰਜਰ, ਮੋਨੂੰ ਅਤੇ ਦੀਪਚੰਦ ਨੌਹਰੀਆ ਬਾਜ਼ਾਰ ‘ਚ ਖੜ੍ਹੇ ਸਨ ਤਾਂ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਮੋਨੂੰ ਦੀ ਪਿੱਠ ‘ਤੇ ਅਤੇ ਦੀਪਾਂਚਦ ਦੇ ਪੱਟ ‘ਤੇ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ ਸਨ।
ਪੁਲਿਸ ਨੇ ਇਸ ਸੰਬੰਧ ਵਿੱਚ ਅਮਨ ਖਲਨਾਇਕ ਅਤੇ ਉਸਦੇ ਦੋਸਤ ਦੇ ਖਿਲਾਫ 307, ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਸੀ।























