ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਰਾਜਿੰਦਰਸਿੰਘ ਬਡਹੇੜੀ ਨੇ ਜੱਟ ਮਹਾਂ ਸਭਾ ਵੱਲੋਂ ਸ਼ਹੀਦ ਸਿਧਾਰਥ ਵਸ਼ਿਸ਼ਟ ਦੇ ਅੰਤਿਮ ਸੰਸਕਾਰ ਸਮੇਂ ਸ਼ਰਧਾਂਜਲੀ ਦਿੱਤੀ ।ਬਡਹੇੜੀ ਨੇ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣੀਆਂ ਚਾਹੀਦੀਆ ਦੇਸ਼ ਵਾਸੀਆਂ ਲਈ ਖਾਸ ਕਰਕੇ ਚੰਡੀਗੜ੍ਹ ਵਾਸੀਆਂ ਲਈ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਸ਼ਹਾਦਤ ਮਹਾਨ ਬਲੀਦਾਨ ਹੈ ਉਹਨਾਂ ਦੀ ਮਹਾਨ ਕੁਰਬਾਨੀਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।ਸ਼ਮਸ਼ਾਨ ਘਾਟ ਚੰਡੀਗੜ੍ਹ ਵਿਖੇ ਸ਼ਹੀਦ ਦੇ ਅੰਤਿਮ ਸੰਸਕਾਰ ਸਮੇਂ ਜੱਟ ਮਹਾਂ ਸਭਾ ਦੇ ਆਗੂਆਂ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਵੀ ਦਿੱਤਾਅਤੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਹੌਸਲਾਦਿੱਤਾ।ਵਾਹਿਗੁਰੂ ਸ਼ਹੀਦ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਅਤੇ ਸਬੰਧੀਆਂ ਨੂੰ ਇਹ ਦੁੱਖ ਬਰਦਾਸ਼ਤ ਕਰਨ ਦਾ ਬਲ ਬਖਸ਼ੇ ਦੇਸ਼ ਵਾਸੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਬਦਲਾ ਲੈਣ ਦਾ ਬੱਲ ਬਖਸ਼ੇ ਦੇਸ਼ ਦੀਆਂ ਸੁਰੱਖਿਆ ਸੈਨਾਵਾਂ ਨੂੰ ਹਿੰਮਤ ਨਾਲ ਵਿਰੋਧੀ ਧਿਰ ਨੂੰ ਸਬਕ ਸਿਖਾਉਣ ਦੀ ਸਮਰੱਥਾ ਬਖਸ਼ੇ ।
ਕੀਰਤਪੁਰ ਸਾਹਿਬ ‘ਚ ਟਿੱਪਰ ਤੇ ਟਰੱਕ ਦੀ ਟੱਕਰ, ਮਨਾਲੀ ਮੁੱਖ ਸੜਕ ‘ਤੇ ਸਵੇਰੇ ਵਾਪਰਿਆ ਹਾਦਸਾ
ਕੀਰਤਪੁਰ ਸਾਹਿਬ 8 ਮਈ( ਵਿਸ਼ਵ ਵਾਰਤਾ)-ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ ਪੁਲ ’ਤੇ ਦੋ ਵਾਹਨ ਆਪਸ...