ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ ਨਜ਼ਰ ਆਏ। ਲੁਧਿਆਣਾ ‘ਚ ਲੋਕ ਸਭਾ ਚੋਣਾਂ ਦੌਰਾਨ ਇਕ-ਦੂਜੇ ਖ਼ਿਲਾਫ਼ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕੋ ਮੰਚ ‘ਤੇ ਇਕੱਠੇ ਨੱਚਦੇ ਹੋਏ ਵੀ ਨਜ਼ਰ ਆਏ।
ਦੋਹਾਂ ਦੇ ਗਲੇ ਮਿਲਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਜ਼ਿਲ੍ਹੇ ‘ਚ ਆਯੋਜਿਤ ਬਾਬਾ ਖਾਟੂ ਸ਼ਿਆਮ ਦੇ ਜਾਗਰਣ ‘ਚ ਆਏ ਸਨ। ਇੱਥੇ ਭਜਨ ਗਾਇਕ ਕਨ੍ਹੱਈਆ ਮਿੱਤਲ ਨੇ ਭਜਨ ਵੀ ਗਾਏ।
ਇਸ ਦੌਰਾਨ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਨੇ ਇਕ-ਦੂਜੇ ਨੂੰ ਜੱਫੀ ਪਾਈ। ਜਦੋਂ ਕਨ੍ਹੱਈਆ ਮਿੱਤਲ ਨੇ ਗਾਇਆ ਕਿ ਪੰਜਾਬ ਮੇਂ ਫਿਰ ਸਮੇ ਹਮ ਭਗਵਾਂ ਲਹਿਰਾਏਂਗੇ ਤਾਂ ਰਵਨੀਤ ਬਿੱਟੂ ਨੇ ਭੰਗੜਾ ਵੀ ਪਾਇਆ।