• Latest
  • Trending
ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

3 years ago
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

1 hour ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

11 hours ago
ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

12 hours ago
ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

12 hours ago
ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

12 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

12 hours ago
ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

12 hours ago
ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

13 hours ago
ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

13 hours ago
ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

14 hours ago
ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

14 hours ago
Hindi News
English News
Tuesday, November 10, 2026
No Result
View All Result
17 °c
Chandigarh
22 ° Wed
23 ° Thu
23 ° Fri
24 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

February 13, 2024
in ਖਬਰਾਂ, ਚੰਡੀਗੜ੍ਹ, ਪੰਜਾਬ, ਲੁਧਿਆਣਾ
ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸੇਜਲ ਅੱਖਾਂ ਨਾਲ ਵਿਦਾਇਗੀ

ਸੁਖਜੀਤ ਦੀ ਸਪੁੱਤਰੀ ਪ੍ਰੋ. ਜਪੁਜੀ ਕੌਰ ਨੇ ਚਿਖ਼ਾ ਨੂੰ ਅਗਨੀ ਵਿਖਾਈ

ਲੁਧਿਆਣਾ 13 ਫਰਵਰੀ (ਵਿਸ਼ਵ ਵਾਰਤਾ):- ਪੰਜਾਬੀ ਕਹਾਣੀ ਪੁਸਤਕ “ਮੈਂ ਅਯਨਘੋਸ਼ ਨਹੀਂ”ਲਿਖਣ ਲਈ ਭਾਰਤ ਸਾਹਿਤ ਅਕਾਦਮੀ ਪੁਰਸਕਾਰ 2022 ਜੇਤੂ ਪ੍ਰਸਿੱਧ ਸਾਹਿਤਕਾਰ ਸੁਖਜੀਤ ਮਾਛੀਵਾੜਾ ਜਿਨ੍ਹਾਂ ਦੀ ਬੀਤੀ ਸ਼ਾਮ ਪੀ ਜੀ ਆਈ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਮਾਛੀਵਾਡ਼ਾ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਜਿੱਥੇ ਸੈਂਕਡ਼ੇ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆ ਤੋਂ ਇਲਾਵਾ ਇਲਾਕੇ ਦੇ ਹਜ਼ਾਰਾ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
ਉਨ੍ਹਾਂ ਦੀ ਸਪੁੱਤਰੀ ਪ੍ਰੋ. ਜਪੁਜੀ ਕੌਰ ਨੇ ਆਪਣੇ ਪਿਤਾ ਜੀ ਦੀ ਚਿਖ਼ਾ ਨੂੰ ਅਗਨੀ ਦਿਖਾਈ।
ਇਸ ਮੌਕੇ ਪੰਜਾਬ ਭਰ ਤੋਂ ਪੰਜਾਬੀ ਲੇਖਕਾਂ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁਡ਼ੀਆਂ ਸਖ਼ਸ਼ੀਅਤਾਂ ਨੇ ਸਵ. ਸੁਖਜੀਤ ਮਾਛੀਵਾੜਾ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਤੇ ਚਾਦਰਾਂ ਭੇਟ ਕਰਕੇ ਸ਼ਰਧਾਜਲੀਂ ਦਿੱਤੀ।
ਅਮੋਲਕ ਸਿੰਘ ਜਨਰਲ ਸਕੱਤਰ ਪਲਸ ਮੰਚ ਵਲੋਂ ਸੁਖਜੀਤ ਤੇਰੀ ਕਹਾਣੀ ਸਦਾ ਲਈ ਚੱਲਦੀ ਰਹੇਗੀ ਦੇ ਨਾਅਰੇ ਲਗਾਏ ਗਏ। ਚਿਖ਼ਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ ਪੰਜਾਬੀ ਲੇਖਕ ਗੁਰਸੇਵਕ ਸਿੰਘ ਢਿੱਲੋਂ ਨਾਮਧਾਰੀ ਨੇ ਅਰਦਾਸ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਸੁਖਜੀਤ ਨੇ ਹੁਣ ਤੀਕ ਕੁੱਲ ਪੰਜ ਪੁਸਤਕਾਂ ਲਿਖੀਆਂ ਸਨ ਜਿੰਨ੍ਹਾਂ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ ਤੇ ਮੈਂ ਅਯਨਘੋਸ਼ ਨਹੀਂ, ਸ੍ਵੈਜੀਵਨੀ ਮੂਲਕ ਵਾਰਤਕ ਪੁਸਤਕ ਮੈਂ ਜੈਸਾ ਹੂੰ ਵੈਸਾ ਕਿਉਂ ਹੂੰ ਤੇ ਕਾਵਿ ਸੰਗ੍ਰਹਿ ਰੰਗਾਂ ਦਾ ਮਨੋਵਿਗਿਆਨ ਹਨ। ਸੁਖਜੀਤ ਦਾ ਇੱਕ ਕਹਾਣੀ ਸੰਗ੍ਰਹਿ ਅੰਗਰੇਜ਼ੀ ਵਿੱਚ ਵੀ ਪਿਛਲੇ ਸਾਲ ਪ੍ਰਕਾਸ਼ਿਤ ਹੋਇਆ ਸੀ।
ਸੁਖਜੀਤ ਲੰਮਾ ਸਮਾਂ ਭੈਣੀ ਸਾਹਿਬ (ਲੁਧਿਆਣਾ)ਪਿੰਡ ਦੇ ਸਰਪੰਚ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010-12 ਤੀਕ ਦੋ ਸਾਲ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਸਨ ਅਤੇ ਇਸ ਵੇਲੇ ਵੀ ਆਪ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਹਰ ਰੋਜ਼ ਨਿੱਤ ਨੇਮ ਵਾਂਗ ਮੇਰੇ ਨਾਲ ਫ਼ੋਨ ਤੇ ਲੰਮੀ ਵਾਰਤਾਲਾਪ ਕਰਦੇ ਸਨ ਪਰ ਪਿਛਲੇ ਇੱਕ ਹਫ਼ਤੇ ਤੋਂ ਬੀਮਾਰੀ ਕਾਰਨ ਉਹ ਮੇਰੇ ਨਾਲ ਚੁੱਪ ਸਨ। ਉਨ੍ਹਾਂ ਦੀ ਜੀਵਨ ਸਾਥਣ ਗੁਰਦੀਪ ਕੌਰ ਰਾਹੀਂ ਹੀ ਖ਼ਬਰਸਾਰ ਮਿਲਦੀ ਸੀ।
ਇਸ ਮੌਕੇ ਸੁਖਜੀਤ ਦੇ ਨਿੱਕੇ ਭਰਾਵਾਂ ਬਲਵਿੰਦਰ ਸਿੰਘ ਤੇ ਊਧਮ ਸਿੰਘ ਨਾਲ ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ,ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਉੱਘੇ ਗੀਤਕਾਰ ਸਮਸ਼ੇਰ ਸਿੰਘ ਸੰਧੂ, ਪ੍ਰਸਿੱਧ ਕਹਾਣੀਕਾਰ ਕ੍ਰਿਪਾਲ ਕਜ਼ਾਕ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਹਾਲੀ ਰਵੀਇੰਦਰ ਸਿੰਘ ਮੱਕੜ,ਸੁਰਿੰਦਰ ਰਾਮਪੁਰੀ, ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ,ਡਾ. ਹਰਜੋਧ ਸਿੰਘ ਜੋਗਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ, ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਕੌਮੀ ਪ੍ਰਗਤੀਸ਼ੀਲ ਲੇਖਕ ਸੰਘ,ਸੰਜੀਵਨ ਸਿੰਘ ਪ੍ਰਧਾਨ ਇਪਟਾ ਪੰਜਾਬ, ਡਾ. ਗੁਲਜ਼ਾਰ ਪੰਧੇਰ, ਤਰਨ ਬੱਲ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਨਰਿੰਦਰ ਸ਼ਰਮਾ, ਗਗਨਦੀਪ ਸ਼ਰਮਾ, ਪਰਮਿੰਦਰ ਸਿੰਘ ਗਰੇਵਾਲ, ਗੁਰਬੀਰ ਸ਼ਾਹੀ,ਦਲਜੀਤ ਸਿੰਘ ਸ਼ਾਹੀ, ਜਸਪ੍ਰੀਤ ਸਿੰਘ ਕਲਾਲ ਮਾਜਰਾ (ਸਾਰੇ ਐਡਵੋਕੇਟ), ਸੁਖਚਰਨ ਸਿੰਘ ਚੰਨੀ ਤਹਿਸੀਲਦਾਰ ਜਗਰਾਉਂ,ਪ੍ਰਧਾਨ ਰੈਵੇਨਿਉ ਆਫੀਸਰਜ਼ ਅਸੋਸੀਏਸ਼ਨ,ਅਦਾਕਾਰ ਗੁਰਿੰਦਰ ਸਿੰਘ ਮਕਣਾ, ਸਕੱਤਰ ਸ਼੍ਰੋਮਣੀ ਕਮੇਟੀ ਸਿਮਰਜੀਤ ਸਿੰਘ ਕੰਗ, ਰਾਜਵਿੰਦਰ ਸਮਰਾਲਾ, ਚਿੱਤਰਕਾਰ ਜਗਦੀਸ਼ ਸਿੰਘ ਬਰਾਡ਼, ਤੇਲੂ ਰਾਮ ਕੁਹਾਡ਼ਾ, ਰਘਬੀਰ ਸਿੰਘ ਭਰਤ, ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਲੇਖਕ ਗੁਰਦਿਆਲ ਦਲਾਲ, ਉਜਾਗਰ ਸਿੰਘ ਬੈਨੀਪਾਲ, ਦਲਜੀਤ ਸਿੰਘ ਗਿੱਲ (ਦੋਵੇਂ ਸਾਬਕਾ ਪ੍ਰਧਾਨ), ਦਵਿੰਦਰ ਸਿੰਘ ਬਵੇਜਾ, ਸ਼ਿਵ ਕੁਮਾਰ ਸ਼ਿਵਲੀ, ਇੰਦਰਜੀਤ ਸਿੰਘ ਕੰਗ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਲਖਵੀਰ ਸਿੰਘ ਗਰੇਵਾਲ, ਦੀਪ ਦਿਲਬਰ, ਰਾਕੇਸ਼ ਕੁਮਾਰ ਗੁਪਤਾ, ਬੁੱਧ ਸਿੰਘ ਨੀਲੋਂ, ਨਿਰੰਜਣ ਸੂਖਮ, ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ, ਸੁਰਜੀਤ ਸੁਮਨ, ਡਾ. ਗੁਲਜ਼ਾਰ ਪੰਧੇਰ,ਜਸਦੀਪ ਸਿੱਧੂ, ਹਰਵਿੰਦਰ ਚੰਡੀਗਡ਼੍ਹ, ਸਵਰਨ ਸਿੰਘ ਭੰਗੂ, ਅਨਿਲ ਫਤਹਿਗਡ਼੍ਹ ਜੱਟਾਂ, ਕਮਲਜੀਤ ਨੀਲੋਂ, ਹਰਬੰਸ ਮਾਲਵਾ, ਕੰਧਾਰਾ ਮਾਣੇਵਾਲ, ਗੁਰਚਰਨ ਸਿੰਘ ਚੰਨੀ, ਜੈਨਿੰਦਰ ਚੌਹਾਨ, ਅਸ਼ਵਨੀ ਬਾਗੜੀਆਂ, ਜਗਦੀਪ ਸਿੱਧੂ, ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਦਾਦ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨਰ, ਰਵਿੰਦਰ ਸਹਿਰਾਅ ਅਮਰੀਕਾ,ਸਰਦਾਰਾ ਸਿੰਘ ਚੀਮਾ, ਅਮਰਿੰਦਰ ਸੋਹਲ, ਮਾਸਟਰ ਜੋਗਾ ਸਿੰਘ, ਤਰਲੋਚਨ ਲੋਚੀ, ਜਸਦੇਵ ਜੱਸ, ਟੀ. ਲੋਚਨ, ਅਵਤਾਰ ਉਟਾਲਾਂ, ਕਮਲ ਭੰਗੂ, ਸਤਪਾਲ ਭੰਗੂ, ਐੱਸ ਰਾਜਿੰਦਰਨ, ਬਲਜਿੰਦਰ ਸਿੰਘ, ਐੱਸ. ਨਸੀਮ, ਗੁਰਸਿਮਰ ਸਿੰਘ, ਮਨਦੀਪ ਸਿੰਘ ਰਾਣਵਾਂ,ਕਹਾਣੀਕਾਰ ਅਮਨਦੀਪ ਸ਼ਰਮਾ ਤੇ ਮੁਖਤਿਆਰ ਸਿੰਘ, ਬਲਵੰਤ ਮਾਂਗਟ, ਜਸਵੀਰ ਸਿੰਘ ਝੱਜ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 9, 2026
0

ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

by Navjot
November 9, 2026
0

  ਨਵੀਂ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ) ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸੋਮਵਾਰ ਨੂੰ ਨੌਕਰੀ ਲੱਭਣ ਵਾਲਿਆਂ ਨੂੰ ਨੈਸ਼ਨਲ ਕਰੀਅਰ...

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

by Navjot
November 9, 2026
0

  ਪਟਨਾ, 9 ਨਵੰਬਰ (ਵਿਸ਼ਵ ਵਾਰਤਾ) - ਪੁਲਿਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਝੁਲਾਪੁਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Most Popular

Punjab: ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਵੱਡੀ ਸੌਗਾਤ

Punjab: ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਵੱਡੀ ਸੌਗਾਤ

by Ranjit Singh
6 days ago
0

Punjab: ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਵੱਡੀ ਸੌਗਾਤ ਚੰਡੀਗੜ੍ਹ, 4 ਨਵੰਬਰ (ਵਿਸ਼ਵ ਵਾਰਤਾ): ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲਗੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 