ਔਟਵਾ, 1 ਅਕਤੂਬਰ (ਵਿਸ਼ਵ ਵਾਰਤਾ):ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਅਤੇ ਉਨਾਂ ਦੇ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀਜਸਟਿਨ ਟਰੂਡੋ ਨਾਲ ਪਾਰਲੀਮੈਂਟ ਹਿਲਸ ਵਿਖੇ ਫੈਡਰਲ ਮੰਤਰੀ ਸ੍ਰੀ ਅਮਰਜੀਤ ਸੋਹੀ ਦੇ ਯਤਨਾਂ ਸਦਕਾ ਇਕ ਮੁਲਾਕਾਤ ਕੀਤੀ ਗਈ।
ਇਸ ਮੌਕੇ ਸ੍ਰੀ ਰਿਪੂਦਮਨ ਸਿੰਘ ਰੂਪ ਵੱਲੋਂ ਆਪਣੇ ਨਾਵਲ “ਝੱਖੜਾਂ ਵਿਚ ਝੂਲਦਾ ਰੁੱਖ” ਅਤੇ ਨਿਬੰਧ ਸੰਗ੍ਰਹਿ “ਬੰਨ੍ਹੇ-ਚੰਨ੍ਹੇ” ਦੇ ਸੈਟ ਭੇਂਟ ਕੀਤੇ ਗਏ।
ਪਾਰਲੀਮੈਂਟ ਹਿਲਸ ਔਟਵਾ ਵਿਖੇ ਆਪਣੀ ਫੇਰੀਦੌਰਾਨ ਸ੍ਰੀ ਰੂਪ ਵੱਲੋਂ ਐਮ.ਪੀ. ਸ੍ਰੀਮਤੀ ਰੂਬੀ ਸਹੋਤਾ, ਸ੍ਰੀ ਰਮੇਸ਼ ਸੰਘਾ ਅਤੇ ਸ੍ਰੀ ਜੱਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਅਤੇ ਚੱਲ ਰਹੇ ਸ਼ੈਸ਼ਨ ਦੌਰਾਨ ਪ੍ਰੀਕਿਰਿਆ ਬਾਰੇਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰੂਪ ਦੇ ਕੈਨੇਡਾ ਵਿਖੇ ਰਹਿ ਰਹੇ ਪ੍ਰੀਵਾਰਕ ਮੈਂਬਰ ਗੁਰਚਰਨ ਸਰਾਓ, ਅਮਨਦੀਪ ਤੂਰ ਅਤੇ ਸਤਿੰਦਰ ਪਾਲ ਸਿੰਘ ਵੀ ਨਾਲਸਨ।
ਗ਼ੌਰਤਲਬ ਹੈ ਕਿ 23 ਸਤੰਬਰ ਤੋਂ ਟਰਾਟੋਂ ਤੋਂ ਸ਼ੁਰੂ ਕੀਤੀ ਗਈ ਆਪਣੀ ਕੈਨੇਡਾ ਦੀ ਫੇਰੀ ਦੌਰਾਨ ਸ੍ਰੀ ਰੂਪ ਅਤੇ ਉਨਾਂ ਦਾ ਪ੍ਰੀਵਾਰ ਵੈਨਕੁਵਰ, ਐਡਮਿੰਟਨ ਅਤੇ ਕੈਲਗਿਰੀਵਿਖੇ ਵੀ ਜਾਵੇਗਾ ਜਿਥੇ ਉਹ ਸਾਹਿਕਾਰਾਂ/ਕਲਾਕਾਰਾਂ ਨੂੰ ਮਿਲਣ ਤੋਂ ਇਲਾਵਾ ਵੱਖ ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਮੂਲੀਅਤ ਕਰੇਗਾ।ਸ੍ਰੀ ਰੂਪ ਕੈਨੇਡਾ ਫੇਰੀ ਪੁਰੀਕਰਕੇ 26 ਅਕਤੂਬਰ ਨੂੰ ਭਾਰਤ ਵਾਪਿਸ ਪਰਤਣਗੇ।