ਐਡਮੰਟਨ, 11 ਅਕਤੂਬਰ (ਵਿਸ਼ਵ ਵਾਰਤਾ) – ਪ੍ਰਸਿੱਧ ਪੰਜਾਬੀ ਸਾਹਿਤਕਾਰ ਐਡਵੋਕੇਟ ਰਿਪੁਦਮਨ ਸਿੰਘ ਰੂਪ ਆਪਣੀ ਇਕ ਮਹੀਨੇ ਦੀ ਕੈਨੇਡਾ ਫੇਰੀ ਦੌਰਾਨ ਅੱਜ ਮਿੱਲਵੂਡਜ਼ ਕਲਚਰਲ ਸੁਸਾਇਟੀ ਆਫ ਰਿਟਾਇਰਡ ਅਤੇ ਸੈਮੀ ਰਿਟਾਇਰਡ ਐਡਮੰਟਨ ਵਿਖੇ ਆਪਣੀ ਪਤਨੀ ਸਤਿਪਾਲ ਕੌਰ, ਬੇਟੇ ਰੰਜੀਵਨ ਸਿੰਘ ਐਡਵੋਕੇਟ ਅਤੇ ਰੰਗ ਕਰਮੀ ਸੁਰਿੰਦਰ ਦਿਓਲ ਨਾਲ ਪਹੁੰਚੇ, ਜਿਥੇ ਉਨ੍ਹਾਂ ਦਾ ਸੁਸਾਇਟੀ ਦੇ ਪ੍ਰਧਾਨ ਜ਼ੋਰਾ ਸਿੰਘ ਝੱਜ, ਸਾਬਕਾ ਪ੍ਰਧਾਨ ਜਗਜੀਤ ਸਿੰਘ ਸਿੱਧੂ, ਮੱਘਰ ਸਿੰਘ ਸੰਧੂ, ਇਕਬਾਲ ਸਿੰਘ ਅਟਵਾਲ ਅਤੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ| ਸ੍ਰੀ ਜਗਜੀਤ ਸਿੰਘ ਸਿੱਧੂ ਨੇ ਸੁਸਾਇਟੀ ਦੇ ਮੈਂਬਰਾਂ ਨਾਲ ਸ੍ਰੀ ਰੂਪ ਦੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਸ੍ਰੀ ਰੂਪ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਹਨ ਅਤੇ ਆਪ ਵੀ ਪੰਜਾਬੀ ਕਹਾਣੀ, ਕਵਿਤਾ ਅਤੇ ਨਾਵਲ ਦੇ ਖੇਤਰ ਵਿਚ ਜ਼ਿਕਰਯੋਗ ਮੁਕਾਮ ਰੱਖਦੇ ਹਨ| ਸ੍ਰੀ ਰੂਪ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਉੱਤਰੀ ਅਮਰੀਕਾ ਦੀ ਇੱਕੋ-ਇੱਕ ਅਤੇ ਨਿਵੇਕਲੀ ਸੁਸਾਇਟੀ ਐਡਮੰਟਲ ਵਿਖੇ ਕਿਰਿਆਸ਼ੀਲ ਹੈ ਜੋ ਕਿ ਸੀਨੀਅਰ ਨਾਗਰਿਕਾਂ ਲਈ ਕੇਵਲ ਮੰਨੋਰੰਜਨ ਦੇ ਸਾਧਨ ਹੀ ਮੁਹੱਈਆ ਨਹੀਂ ਕਰਵਾ ਰਹੀ ਹੈ, ਸਗੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਉਨ੍ਹਾਂ ਦੇ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ, ਸੁਹਜ-ਸੁਆਦ ਦੀ ਤ੍ਰਿਪਤੀ ਵੀ ਕਰਵਾ ਰਹੀ ਹੈ|
ਇਸ ਮੌਕੇ ਸ੍ਰੀ ਰੂਪ ਵੱਲੋਂ ਆਪਣੇ ਨਾਵਲ ‘ਝੱਖੜਾਂ ਵਿਚ ਝੂਲਦਾ ਰੁੱਖ’, ਅਤੇ ਨਿਬੰਧ ਸੰਗ੍ਰਹਿ ‘ਬੰਨ੍ਹੇ-ਚੰਨ੍ਹੇ’ ਵੀ ਸੁਸਾਇਟੀ ਨੂੰ ਭੇਂਟ ਕੀਤੇ|
ਗੌਰਤਲਬ ਹੈ ਕਿ ਸ੍ਰੀ ਰੂਪ ਇਨ੍ਹੀਂ ਦਿਨੀਂ ਕੈਨੇਡਾ ਦੀ ਫੇਰੀ ਉਪਰ ਹਨ, ਜਿਸ ਦੌਰਾਨ ਉਹ ਟੋਰਾਂਟੋ, ਵੈਨਕੂਵਰ, ਐਡਮੰਟਨ ਅਤੇ ਕੈਲਗਰੀ ਵਿਖੇ ਵੱਖ ਵੱਖ ਸਾਹਿਤਕ ਸਮਾਗਮਾਂ ਵਿਚ ਸ਼ਾਮਿਲ ਹੋ ਰਹੇ ਹਨ ਅਤੇ 24 ਅਕਤੂਬਰ ਨੂੰ ਭਾਰਤ ਵਾਪਸ ਆਉਣਗੇ|
ਵਰਣਨਯੋਗ ਹੈ ਕਿ ਸਰ੍ਹੀ ਵਿਖੇ 7-8 ਅਕਤੂਬਰ ਨੂੰ ਪੰਜਾਬ ਭਵਨ ਵਿਖੇ ਹੋਏ ਸੰਮੇਲਨ ਦੌਰਾਨ ਸ੍ਰੀ ਰੂਪ ਵੱਲੋਂ ਆਪਣੀ ਚਰਚਿਤ ਕਵਿਤਾ ‘ਇੱਟਾਂ’ ਅਤੇ ਰੰਜੀਵਨ ਸਿੰਘ ਆਪਣੀ ਕਵਿਤਾ ‘ਸੱਚ ਏਨਾ ਤੂੰ ਬੋਲ’ ਰਾਹੀਂ ਕਵੀ ਦਰਬਾਰ ਵਿਚ ਸ਼ਮੂਲੀਅਤ ਕੀਤੀ ਗਈ|
America ‘ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ
America 'ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ ਹਾਦਸੇ 'ਚ 10 ਦੀ ਮੌਤ ਅਤੇ...