ਬੁਢਲਾਡਾ 12, ਜੁਲਾਈ(ਵਿਸ਼ਵ ਵਾਰਤਾ ): ਸਥਾਨਕ ਸ਼ਹਿਰ ਦੀ ਨੇਕੀ ਫਾਊਡੇਸ਼ਨ ਅਤੇ ਕਾਵੜ ਸੰਘਾਂ ਵੱਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਖੂਨ ਦੀ ਚੱਲ ਰਹੀ ਕਮੀ ਨੂੰ ਦੇਖਦਿਆਂ ਅੱਜ ਖੂਨਦਾਨ ਕੈਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ 100 ਤੋਂ ਵੱਧ ਖੂਨਦਾਨੀਆਂ ਦਾ ਖੂਨ ਇੱਕਤਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇਕੀ ਫਾਊਡੇਸ਼ਨ ਅਤੇ ਕਾਵੜ ਸੰਘ ਦੇ ਮੈਬਰਾਂ ਨੇ ਦੱਸਿਆ ਕਿ ਦੇਸ਼ ਅੰਦਰ ਫੈਲੀ ਕਰੋਨਾ ਮਹਾਮਾਰੀ ਦੇ ਕਾਰਨ ਖੂਨ ਦੀ ਚੱਲ ਰਹੀ ਕਮੀ ਦੇ ਚਲਦਿਆਂ ਮਿਲਕੇ ਇੱਕ ਵਿਸ਼ਾਲ ਖੂਨਦਾਨ ਕੈਪ ਦਾ ਆਯੋਜਨ ਸਥਾਨ ਜੀ ਆਈ ਐਮ ਟੀ ਕਾਲਜ ਵਿਖੇ ਕੀਤਾ ਗਿਆ। ਇਸ ਕੈਪ ਵਿਚ ਮੁੱਖ ਮਹਿਮਾਨ ਵਜੋਂ ਏਸ਼ੀਅਨ ਖੇਡਾਂ 2018 ਦੇ ਸੋਨ ਤਮਗਾ ਜੇਤੂ ਸੁਖਜੀਤ ਸਿੰਘ ਸਮਾਘ ਅਤੇ ਸਵਰਨ ਸਿੰਘ ਵਿਰਕ ਪਹੁੰਚੇ ਅਤੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾ ਇਸ ਮੌਕੇ ਖੂਨਦਾਨ ਕਰਕੇ ਸਭ ਨੂੰ ਦੂਸਰਿਆਂ ਦੀ ਜਿੰਦਗੀ ਬਚਾਉਣ, ਅਤੇ ਹਮੇਸ਼ਾਂ ਖੂਨਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ਿਆ ਤੋਂ ਦੂਰ ਰਹਿ ਕੇ ਹਮੇਸ਼ਾ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਤੰਦਰੁਸਤ ਰਹਿਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ। ਉਹਨਾ ਇਸ ਸਾਵਣ ਵਰਗੇ ਪਵਿਤਰ ਮਹੀਨੇ ਮੋਕੇ ਨੇਕੀ ਫਾਊਡੇਸ਼ਨ ਅਤੇ ਕਾਵੜੀਆ ਵੱਲੋਂ ਲਗਾਏ ਕੈਪ ਨੂੰ ਨੇਕ ਕੰਮ ਕਿਹਾ। ਉਨ੍ਹਾ ਕਿਹਾ ਕਿ ਨੇਕੀ ਫਾਊਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸਲਾਘਾਯੋਗ ਹਨ। ਕਾਵੜ ਸੰਘ ਦੇ ਮੈਬਰਾਂ ਨੇ ਦੱਸਿਆ ਕਿ ਇਸ ਵਾਰ ਸਾਵਨ ਮਹੀਨੇ ਮੋਕੇ ਦੇਸ਼ ਦੇ ਕਾਵੜੀਆਂ ਵੱਲੋਂ ਕਾਵੜ ਯਾਤਰਾਂ ਰੱਦ ਕਰਨ ਦੀ ਥਾਂ ਤੇ ਖੂਨਦਾਨ ਕੈਂਪ, ਪੋਦੇ ਲਗਾਉਣੇ, ਤੁਲਸੀ ਦੇ ਪੌਦੇ ਵੰਡਣ ਦਾ ਫੇੈਸਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਨੇਕੀ ਫਾਊਡੇਸ਼ਨ ਅਤੇ ਕਾਵੜੀਆਂ ਵੱਲੋਂ ਇਹ ਕੈਪ ਲਗਾਇਆ ਗਿਆ ਹੈ। ਇਸ ਮੋਕੇ ਸਿਹਤ ਵਿਭਾਗ ਦੀ ਟੀਮ ਦੇ ਮੈਬਰ ਡਾH ਸੂਨੇਨਾ ਮੰਗਲਾ, ਨਵੀਨ ਸਿੰਗਲਾ, ਆਸ਼ੂ ਸਿੰਗਲਾ, ਰਾਧਾ ਤਾਇਲ, ਰਾਜੂ ਬਾਬਾ, ਸੁਰਿੰਦਰ ਦਾਮੀ, ਪ੍ਰਿੰਸੀਪਲ ਨਵਨੀਤ ਸਿੰਘ, ਵਨੀਤ ਕੁਮਾਰ, ਰਤਨ ਗੋਇਲ, ਅਤਿਨੰਦਨ, ਸਮੇਤ ਸ਼ਹਿਰ ਦੇ ਨੇਕੀ ਸੰਸਥਾ ਦੇ ਮੈਬਰ, ਸ਼ਹਿਰ ਦੇ ਕਾਵੜੀਆਂ ਦੇ ਮੈਬਰ ਹਾਜ਼ਰ ਸਨ।
ਲੋਕ ਸਭਾ ਚੋਣਾਂ 2024: ਜਨਰਲ ਅਤੇ ਖਰਚਾ ਆਬਜ਼ਰਵਰ ਫਤਹਿਗੜ੍ਹ ਸਾਹਿਬ ਨੇ ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਸਟਰਾਂਗ ਰੂਮ ਅਤੇ 17 ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਲੋਕ ਸਭਾ ਚੋਣਾਂ 2024: ਜਨਰਲ ਅਤੇ ਖਰਚਾ ਆਬਜ਼ਰਵਰ ਫਤਹਿਗੜ੍ਹ ਸਾਹਿਬ ਨੇ ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਸਟਰਾਂਗ...