ਬੀ.ਬੀ.ਐਮ.ਬੀ. ਦੇ ਬੋਟੈਨੀਕਲ ਗਾਰਡਨ ਵਿੱਚ ਲਗਾਇਆ ਪੌਦਾ
ਨੰਗਲ, 18 ਅਪ੍ਰੈਲ (ਵਿਸ਼ਵ ਵਾਰਤਾ) – ਲੋਕ ਸਭਾ ਦੇ ਸਾਬਕਾ ਸਪੀਕਰ ਮੀਰਾ ਕੁਮਾਰ ਦਾ ਸਤਲੁਜ ਸਦਨ ਨੰਗਲ ਪੁੱਜਣ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਬੀ.ਬੀ.ਐਮ.ਬੀ. ਦੇ ਬੋਟੈਨੀਕਲ ਗਾਰਡਨ ਵਿੱਚ ਜਾਕੇ ਰੁਦਰਾਕਸ਼ ਦਾ ਪੌਦਾ ਲਗਾਇਆ।
ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ, ਜੋ ਨੰਗਲ ਵਿੱਚ ਇੱਕ ਨਿਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਸਨ, ਉਨ੍ਹਾਂ ਦਾ ਇੱਥੇ ਪੁੱਜਣ ‘ਤੇ ਸਤਲੁਜ ਸਦਨ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਿੱਘਾ ਸਵਾਗਤ ਕੀਤਾ। ਨੰਗਲ ਵਿੱਚ ਆਪਣੀ ਕਿਸਮ ਦੇ ਬਹੁਤ ਹੀ ਬਿਹਤਰੀਨ ਬੋਟੈਨੀਕਲ ਗਾਰਡਨ ਵਿੱਚ ਜਾਕੇ ਉਨ੍ਹਾਂ ਨੇ ਪੌਦਾ ਲਗਾਇਆ ਇਸ ਉਪਰੰਤ ਉਹ ਬੀ.ਬੀ.ਐਮ.ਬੀ. ਵੱਲੋਂ ਨਵੀਂ ਉਸਾਰੀ ਗਈ ਕਲੌਨੀ ਦੇ ਪਹਿਲੇ ਫੇਜ਼ ਦਾ ਜਾਇਜ਼ਾ ਲੈਣ ਲਈ ਵੀ ਗਏ।
ਉਨ੍ਹਾਂ ਕਿਹਾ ਕਿ ਨੰਗਲ ਉਤਰੀ ਭਾਰਤ ਦਾ ਇੱਕ ਬੇਹਤਰੀਨ ਪ੍ਰਦੂਸ਼ਣ ਮੁਕਤ ਵਿਕਸਿਤ ਸ਼ਹਿਰ ਹੈ। ਜਿੱਥੇ ਸਮੇਂ ਸਮੇਂ ‘ਤੇ ਵਿਕਾਸ ਹੋਣ ਨਾਲ ਇਹ ਖੇਤਰ ਹਮੇਸ਼ਾਂ ਆਰਥਿਕ ਪੱਖੋਂ ਮਜਬੂਤ ਰਿਹਾ ਹੈ। ਉਨ੍ਹਾਂ ਕਿਹਾ ਕਿ ਨੰਗਲ ਦੇ ਹਰੇ ਭਰੇ ਖੇਤਰ ਅਤੇ ਇਸ ਦਾ ਵਾਤਾਵਰਨ ਜੋ ਕੀ ਕੁਦਰਤੀ ਨਜਾਰਿਆਂ ਨਾਲ ਭਰਪੂਰ ਹੈ ਪੰਛੀਆਂ ਦੀ ਵੀ ਪਹਿਲੀ ਪਸੰਦ ਹੈ ਇੱਥੇ ਆ ਕੇ ਕੁਦਰਤੀ ਨਜਾਰਿਆਂ ਨੂੰ ਮਾਣਕੇ ਅੰਦੂਰਨੀ ਖੁਸ਼ੀ ਮਿਲਦੀ ਹੈ।
ਇਸ ਮੌਕੇ ਬੀ.ਬੀ.ਐਮ.ਬੀ. ਦੇ ਚੀਫ ਇੰਜੀਨੀਅਰ ਐਚ.ਐਲ. ਕੰਬੋਜ਼, ਐਸ.ਕੇ. ਸਿੰਗਲਾ ਸੀਨੀਅਰ ਐਕਸੀਅਨ, ਸਤਨਾਮ ਸਿੰਘ ਏ.ਪੀ.ਆਰ.ਓ. ਵੀ ਹਾਜ਼ਰ ਸਨ।
ਤਸਵੀਰ :- ਬੀ.ਬੀ.ਐਮ.ਬੀ. ਦੇ ਬੌਟਨੀਕਲ ਗਾਰਡਨ ਵਿੱਚ ਪੌਦਾ ਲਗਾਉਂਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ ਅਤੇ ਅਧਿਕਾਰੀ।