ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
ਇਸ ਦਿਨ ਆਉਣਗੇ ਜੇਲ੍ਹ ‘ਚੋਂ ਬਾਹਰ
ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ)- ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਰੇਪ ਮਾਮਲੇ,ਇਰਾਦਾ ਕਤਲ ਮਾਮਲੇ ਵਿੱਚ ਜ਼ਮਾਨਤ ਤੋਂ ਬਾਅਦ ਹੁਣ ਭਗੋੜਾ ਹੋਣ ਦੇ ਕੇਸ ਵਿੱਚੋਂ ਵੀ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਸਿਮਰਜੀਤ ਬੈਂਸ ਦੇ ਜੇਲ੍ਹ ਚੋਂ ਬਾਹਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਮਰਜੀਤ ਬੈਂਸ 10 ਫਰਵਰੀ ਸ਼ੁਕਰਵਾਰ ਨੂੰ ਜੇਲ੍ਹ ‘ਚੋਂ ਬਾਹਰ ਆਉਣਗੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸਿਮਰਜੀਤ ਬੈਂਸ ਬਰਨਾਲਾ ਜੇਲ੍ਹ ਵਿੱਚ ਬੰਦ ਹਨ।