ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਕੁੱਟਮਾਰ, ਮੰਗੀ 50 ਲੱਖ ਦੀ ਫਰੌਤੀ, ਜਾਨੋ ਮਾਰਨ ਦੀ ਦਿੱਤੀ ਧਮਕੀ
ਬੁਢਲਾਡਾ 24 ਫਰਵਰੀ : ਹਲਕੇ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ 4 ਅਣਪਛਾਤੇ ਨੌਵਾ ਕਾਰ ਸਵਾਰ ਵਿਅਕਤੀਆਂ ਵੱਲੋਂ 50 ਲੱਖ ਰੁਪਏ ਦੀ ਫਰੌਤੀ ਮੰਗਣ ਤੇ ਕੁੱਟਮਾਰ ਕਰਕੇ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜੇਰੇ ਇਲਾਜ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਦਫਤਰ ਵਿੱਚ ਬੈਠੇ ਸਨ ਤਾਂ ਕੁਝ ਅਣਪਛਾਤੇ ਵਿਅਕਤੀ ਮੇਰੇ ਦਫਤਰ ਵਿੱਚ ਦਾਖਲ ਹੋਏ ਅਤੇ ਅੰਦਰੋਂ ਕੁੰਡੀ ਲਗਾ ਕੇ ਮੇਰੀ ਕੁੱਟਮਾਰ ਕਰਨ ਲੱਗੇ ਅਤੇ ਮੇਰਾ ਮੋਬਾਇਲ ਤੋੜਨ ਤੋਂ ਬਾਅਦ 50 ਲੱਖ ਰੁਪਏ ਦੀ ਮੰਗ ਕਰਨ ਲੱਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਸੰੰਬੰਧੀ ਪੁਲਿਸ ਨੂੰ ਦੱਸਿਆ ਤਾਂ ਤੁਹਾਨੂੰ ਜਾਨੋ ਮਾਰ ਦਿੱਤਾ ਜਾਵੇਗਾ ਅਤੇ 2 ਦਿਨਾਂ ਬਾਅਦ ਸਾਡਾ ਆਦਮੀ ਤੁਹਾਡੇ ਕੋਲੋ ਆ ਕੇ 50 ਲੱਖ ਰੁਪਏ ਲੈ ਜਾਵੇਗਾ। ਜਿਸ ਤੇ ਮੇਰੇ ਵੱਲੋਂ ਰੋਲਾ ਪਾਉਣ ਤੇ ਉਹ ਉਥੋ ਫਰਾਰ ਹੋ ਗਏ। ਪੁਲਿਸ ਨੇ ਉਪਰੋਕਤ ਘਟਨਾ ਤੋਂ ਬਾਅਦ ਜਿਲ੍ਹੇ ਚ ਨਾਕਾਬੰਦੀ ਕਰਕੇ ਨੌਵਾ ਸਵਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਵਾਲੀ ਜਗ੍ਹਾ ਦਾ ਜਾਇਜਾਂ ਲੈਣ ਲਈ ਡੀ.ਐਸ.ਪੀ. ਨਵਨੀਤ ਕੌਰ ਗਿੱਲ, ਐਸ.ਐਚ.ਓ. ਬਰੇਟਾ ਗੁਰਦਰਸ਼ਨ ਸਿੰਘ ਮਾਨ ਮੌਕੇ ਤੇ ਪਹੁੰਚੇ। ਉਧਰ ਦੂਜੇ ਪਾਸੇ ਸ਼ਹਿਰ ਵਿੱਚ ਸਾਬਕਾ ਵਿਧਾਇਕ ਤੇ ਹਮਲੇ ਨੂੰ ਲੈ ਕੇ ਜਿਓਂ ਹੀ ਖਬਰ ਅੱਗ ਦੀ ਤਰ੍ਹਾਂ ਫੈਲ੍ਹੀ ਤਾਂ ਲੋਕ ਹਸਪਤਾਲ ਅੰਦਰ ਦਾਖਲ ਹੋਣ ਲੱਗੇ। ਇਸ ਮੌਕੇ ਤੇ ਕਾਂਗਰਸੀ ਸਾਬਕਾ ਜਿਲ੍ਹਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰੇਮ ਸਿੰਘ ਦੌਦੜਾ, ਸ਼ੈਲਰ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਟੈਣੀ ਆਦਿ ਵੱਡੀ ਗਿਣਤੀ ਚ ਸਮਰਥਕਾਂ ਵੱਲੋਂ ਉਪਰੋਕਤ ਘਟਨਾ ਦੀ ਨਿੰਦਿਆਂ ਕੀਤੀ ਗਈ।