ਮਲਕੀਤ ਸਿੰਘ ਸਮਾਓ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਰਹੇ ਹਨ
ਬਿਮਾਰ ਪਿਤਾ ਦੀ ਅਕਾਲੀਆਂ ਉਪਰ ਸਾਰ ਨਾ ਲੈਣ ਦੇ ਲਾਏ ਦੋਸ਼
ਮਾਨਸਾ, 14 ਮਈ
ਮਾਨਸਾ ਜ਼ਿਲੇ੍ਹ ’ਚ ਸ਼ੋ®ਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਗਹਿਰਾ ਝਟਕਾ ਲੱਗਿਆ, ਜਦੋਂ ਟਕਸਾਲੀ ਅਕਾਲੀ ਆਗੂ ਤੇ ਬਠਿµਡਾ ਹਲਕੇ ਦੇ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਚਤਿµਨ ਸਿµਘ ਸਮਾਓ ਦਾ ਪੁੱਤਰ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਮਲਕੀਤ ਸਿµਘ ਸਮਾਓ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ। ਉਨ੍ਹਾਂ ਕਾਂਗਰਸ ਪਾਰਟੀ ਵਿਚ ਜਾਣ ਦੀ ਗੱਲ ਨੂੰ ਸਵੀਕਾਰ ਕਰਦਿਆਂ ਦੱਸਿਆ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਅੱਕਕੇ ਉਹ ਅੱਜ ਬਠਿµਡਾ ਵਿਖੇ ਪਿ®ਯµਕਾ ਗਾਂਧੀ ਦੀ ਹਾਜ਼ਰੀ ’ਚ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ।
ਸ੍ਰੀ ਸਮਾਓ ਨੇ ਦੱਸਿਆ ਕਿ ਉਸ ਦੇ ਪਿਤਾ ਜਥੇਦਾਰ ਸਮਾਓ, ਜੋ ਬਠਿµਡਾ ਤੋਂ ਲੋਕ ਸਭਾ ਮੈਂਬਰ ਰਹਿਣ ਦੇ ਨਾਲ ਬੁਢਲਾਡਾ ਹਲਕੇ ਤੋਂ ਵਿਧਾਇਕ ਵੀ ਰਹੇ ਹਨ ਅਤੇ ਪਿਛਲੇ ਸਮੇਂ ਤੋਂ ਗµਭੀਰ ਬਿਮਾਰੀ ਨਾਲ ਜੂਝ ਰਹੇ ਹਨ, ਪ®µਤੂ ਅਕਾਲੀ ਦਲ ਦੇ ਕਿਸੇ ਵੀ ਆਗੂ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਅਕਾਲੀ ਦਲ ਨਾਲ ਹਰ ਔਖ ਦੀ ਘੜੀ ’ਚ ਖੜ੍ਹਦੇ ਆ ਰਹੇ ਸਨ, ਜਦੋਂ ਕਿ ਅਕਾਲੀ ਦਲ ਨੇ ਉਨ੍ਹਾਂ ਦੇ ਕµਮਾਂ ਦੀ ਕਦਰ ਨਹੀਂ ਪਾਈ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਤੋਂ ਸੇਵਾ ਮੁਕਤ ਹੋਏ ਉਚ ਅਧਿਕਾਰੀ ਮਲਕੀਤ ਸਿµਘ ਸਮਾਓ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਪਿਤਾ ਦੇ ਸਿਹਤਯਾਬ ਨਾ ਹੋਣ ਕਰਕੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ। ਉਹ ਪਿਛਲੇ ਸਮੇਂ ਤੋਂ ਪਾਰਟੀ ਨਾਲ ਨਰਾਜ਼ ਚੱਲੇ ਆ ਰਹੇ ਸਨ। ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜੇ ਅਕਾਲੀ ਤੋਂ ਕਾਂਗਰਸੀ ਬਣੇ ਆਗੂ, ਜਿੰਨ੍ਹਾਂ ਦੀ ਪਤਨੀ ਪਿµਡ ਸਮਾਓ ਦੀ ਸਰਪµਚ ਵੀ ਰਹੇ ਹਨ, ਨੇ ਦੱਸਿਆ ਕਿ ਉਹ ਅਗਲੇ ਦਿਨਾਂ ’ਚ ਬੁਢਲਾਡਾ ਵਿਖੇ ਵੱਡਾ ਇਕੱਠ ਕਰਕੇ ਸਮਰਥਕਾਂ ਨੂੰ ਕਾਂਗਰਸ ਪਾਰਟੀ ’ਚ ਸ਼ਾਮਿਲ ਕਰਵਾਉਣਗੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿµਦਰ ਸਿµਘ ਰਾਜਾ ਵੜਿµਗ ਦੀ ਜਿੱਤ ਲਈ ਦਿਨ—ਰਾਤ ਇਕ ਕਰਨਗੇ।
ਫੋਟੋ ਨੰਬਰ: 03
ਫੋਟੋ ਕੈਪਸ਼ਨ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਮਲਕੀਤ ਸਿੰਘ ਸਮਾਓ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਵੇਲੇ ਸਿਰੋਪਾ ਦਿੰਦੇ ਹੋਏ। ਫੋਟੋ: ਮਾਨ