ਚੰਡੀਗੜ, 13 ਮਾਰਚ – ਚੰਡੀਗੜ ਦੇ ਨੇੜਲੇ ਇਲਾਕਿਆਂ ਵਿਚ ਸਸਤੀ ਜ਼ਮੀਨ ਦਿਵਾਏ ਜਾਣ ਉਤੇ ਪੰਜਾਬ ਦੇ ਸਾਬਕਾ ਡੀਜੀਪੀ ਐਸਐਸ ਵਿਰਕ ਤੋਂ 50 ਲੱਖ ਰੁਪਏ ਲੈਣ ਵਾਲੇ ਯੂਥ ਕਾਂਗਰਸ ਚੰਡੀਗੜ ਦੇ ਸਾਬਕਾ ਪ੍ਰਧਾਨ ਵਿਜੇ ਪਾਲ ਸਿੰਘ ਡਿੰਪੀ ਨੂੰ ਅਦਾਲਤ ਨੇ ਅੱਜ ਇੱਕ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਉਹਨਾਂ ਨੂੰ ਜਿਲਾ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ।