ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੀ ਪੀਜੀਆਈ ਚੰਡੀਗੜ੍ਹ ਤੋਂ ਛੁੱਟੀ
ਸਾਹ ਦੀ ਤਕਲੀਫ ਕਾਰਨ ਹੋਏ ਸਨ ਦਾਖਲ

ਚੰਡੀਗੜ੍ਹ 6 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਸ ਨੇ ਅੱਜ ਛੁੱਟੀ ਦੇ ਦਿੱਤੀ ਹੈ । ਬੀਤੇ ਸ਼ਨੀਵਾਰ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ ।ਜਿਸ ਕਾਰਨ ਬੀਬਾ ਬਾਦਲ ਨੂੰ ਪੀਜੀਆਈ ਦੇ ਐਮਰਜੰਸੀ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਕੇ , ਉਹਨਾਂ ਦਾ ਕਰੋਨਾ ਟੈਸਟ ਕੀਤਾ ਗਿਆ ਜੋਂ ਕਿ ਹੁਣ ਉਸਦੀ ਰਿਪੋਰਟ ਨੈਗੇਟਿਵ ਆਈ ਹੈ ।




















