ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਵਰਿਸ਼ਟ ਨੇਤਾ ਚੋਧਰੀ ਬੀਰੇਂਦਰ ਸਿੰਘ ਦਾ ਵੱਡਾ ਬਿਆਨ
ਕਿਹਾ ਕਿਸਾਨਾਂ ਦੀ ਜੋ ਮੰਗ ਹੈ, ਮੈਂ ਉਹਨਾਂ ਦੇ ਸਮਰਥਨ ਵਿੱਚ ਹਾਂ
ਚੰਡੀਗੜ੍ਹ, 19 ਦਸੰਬਰ(ਵਿਸ਼ਵ ਵਾਰਤਾ)- ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦੀ ਵਜ੍ਹਾ ਨਾਲ ਹੁਣ ਤੱਕ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਬੀਜੇਪੀ ਨੇਤਾ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਹਰਿਆਣਾ ਦੀ ਬੀਜੇਪੀ ਸਰਕਾਰ ਵਿੱਚ ਵੀ ਹੁਣ ਬਗਾਵਤ ਦੇ ਸਵਰ ਸੁਣਾਈ ਦੇ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਸੰਸਦ ਚੋਧਰੀ ਬੀਰੇਂਦਰ ਸਿੰਘ ਨੇ ਵੀ ਕਿਸਾਨਾਂ ਦਾ ਸਾਥ ਦਿੰਦੇ ਹੋਏ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਉਠਾਈ ਹੈ। ਚੋਧਰੀ ਬੀਰੇਂਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੀ ਜੋ ਮੰਗ ਹੈ, ਮੈਂ ਉਹਨਾਂ ਦਾ ਸਮਰਥਨ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਉਹਨਾਂ ਲਈ ਪਾਰਟੀ ਅਤੇ ਰਾਜਨੀਤੀ ਤੋਂ ਵੱਧ ਕੇ ਕਿਸਾਨਾਂ ਦਾ ਹਿੱਤ ਹੈ। ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੀ ਅਗਵਾਈ ਕਰਨ ਲਈ ਵੀ ਤਿਆਰ ਹਨ।