ਹੁਸ਼ਿਆਰਪੁਰ 26 ਅਕਤੂਬਰ (ਵਿਸ਼ਵ ਵਾਰਤਾ)-ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਵੱਲੋ ਮੋਦੀ, ਅਮਿਤ ਸ਼ਾਹ ਅਤੇ ਯੋਗੀ ਦਾ ਭਾਜਪਾ ਦਫਤਰ ਮੂਹਰੇ ਫ਼ੂਕਿਆ ਪੁੱਤਲਾ ਫੂਕਿਆ ਗਿਆ ਇਸ ਮੌਕੇ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਵੱਲੋ ਸਿੰਘ ਸਭਾ ਗੁਰੂਦੁਆਰਾ ਤੋਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਮੋਦੀ ਸਰਕਾਰ ਮੁਰਦਾਬਾਦ, ਅਮਿਤ ਸ਼ਾਹ ਮੁਰਦਾਬਾਦ ਅਤੇ ਯੋਗੀ ਆਦਿਤਿਆਨਾਥ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਦਾ ਭਾਜਪਾ ਦੇ ਦਫਤਰ ਮੂਹਰੇ ਪੁਤਲਾ ਫੂਕਿਆ ਗਿਆ
ਇਕੱਠੇ ਹੋਏ ਆਗੂਆਂ ਨੇ ਬੀਤੇ ਕੱਲ ਮਨਾਏ ਗਏ ਦੁਸਿਹਰੇ ਨੂੰ ਮੁੱਖ ਰੱਖਦਿਆਂ ਕਿਹਾ ਕਿ ਦੁਸਹਿਰਾ ਬੁਰਾਈ ਤੇ ਅਛਾਈ ਦਾ ਪ੍ਰਤੀਕ ਹੈ ਅਤੇ ਮੌਜੂਦਾ ਸਮੇਂ ਜਦ ਦੇਸ਼ ਵਿੱਚ ਖੇਤੀ ਕਾਲੇ ਕਾਨੂੰਨਾਂ ਅਤੇ ਯੂਪੀ ਵਿੱਚ ਬੇਟੀਆਂ ਨਾਲ ਹੋ ਰਹੇ ਜਬਰ ਜਨਾਹ ਕਰਨ ਕਿਸਾਨ, ਮਜਦੂਰ ਅਤੇ ਐੱਸ ਸੀ ਐੱਸ ਟੀ ਓ ਬੀ ਸੀ ਅਤੇ ਘਟਗਿਣਤੀਆਂ ਸੜਕਾਂ ਤੇ ਇਨਸਾਫ ਲਈ ਸੰਘਰਸ਼ ਕਰ ਰਹੀਆਂ ਹਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਸਾਰੇ ਤਿਉਹਾਰਾ ਨੂੰ ਕਰੋਨਾ ਦੱਸ ਕੇ ਰੱਦ ਕੀਤਾ ਗਿਆ ਤੇ ਹਿੰਦੂਆ ਵਲੋ ਮਨਾਏ ਜਾਦੇ ਦੁਸਹਿਰੇ ਨੂੰ ਤਰਜੀਹ ਦੇ ਕੇ ਦੁਸਿਹਰੇ ਦੀਆ ਖੁਸੀਆ ਮਨਾ ਕੇ ਉਕਤ ਲੋਕਾਂ ਦੇ ਜਖਮਾਂ ਤੇ ਨਮਕ ਛਿੜਕ ਰਹੀਆਂ ਹਨ। ਓਹਨਾ ਕਿਹਾ ਕਿ ਇਸ ਵਕਤ ਬੁਰਾਈ ਦੇ ਪ੍ਰਤੀਕ ਮੋਦੀ, ਅਮਿਤ ਸ਼ਾਹ ਅਤੇ ਯੋਗੀ ਹਨ ਇਸੇ ਕਰਕੇ ਪੂਰੇ ਪੰਜਾਬ ਅੰਦਰ ਕਿਸਾਨ ਵੀ ਇਹਨਾਂ ਦੇ ਪੁਤਲੇ ਫੂਕ ਕੇ ਆਪਣਾ ਰੋਸ਼ ਜਾਹਿਰ ਕਰ ਰਹੇ ਹਨ । ਉਹਨਾਂ ਕਿਹਾ ਕਿ ਰਾਵਣ ਬੁਰਾਈ ਦਾ ਪ੍ਰਤੀਕ ਨਹੀਂ ਹੋ ਸਕਦਾ ਕਿਉਕਿ ਰਾਵਣ ਨੂੰ ਦੱਖਣ ਦੇ ਵਿੱਚ ਮਹਾਤਮਾ ਦੇ ਤੌਰ ਤੇ ਪੂਜਿਆ ਜਾਂਦਾ ਹੈ ਅਤੇ ਦੱਖਣ ਦੇ ਹੀ ਇੱਕ ਸੂਬੇ ਤਾਮਿਲਨਾਡੂ ਦੀ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਰਾਵਣ ਦੇ ਪੁਤਲੇ ਫੂਕਣ ਤੇ ਰੋਕ ਲਾਈ ਹੋਈ ਹੈ ਅਤੇ ਪੰਜਾਬ ਵਿੱਚ ਵੀ ਬਹੁਤ ਸਾਰੇ ਜਿਲ੍ਹਿਆਂ ਵਿੱਚ ਮਹਾਤਮਾ ਰਾਵਣ ਦਾ ਪੂਜਣ ਕੀਤਾ ਜਾਦਾ ਹੈ । ਕਿਉਕਿ ਰਾਵਣ ਚਾਰ ਵੇਦਾਂ ਦੇ ਨਾਲ਼ ਨਾਲ਼ ਚਾਲੀ ਸਮ੍ਰਿਤੀਆ ਦੇ ਵੀ ਗਿਆਤਾ ਸਨ। ਸੋ ਅੱਜ ਭਾਜਪਾ ਦਲਿਤਾਂ ਅਤੇ ਕਿਸਾਨ ਮਜਦੂਰ ਵਿਰੋਧੀ ਫ਼ੈਸਲੇ ਕਰਕੇ ਰਾਖਸਿਸਾ ਵਾਲੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਵਿਰੋਧੀ ਫ਼ੈਸਲੇ ਵਾਪਿਸ ਨਾ ਲਏ ਤਾਂ ਹਰ ਸਾਲ ਉਕਤ ਆਗੂਆ ਦੇ ਦੁਸਿਹਰੇ ਦੀ ਤਰ੍ਹਾਂ ਕਿਸੇ ਖੁੱਲ੍ਹੇ ਮੈਦਾਨ ਵਿੱਚ ਪੁੱਤਲੇ ਫੂਕੇ ਜਾਇਆ ਕਰਨਗੇ । ਇਸ ਮੌਕੇ ਵਿਕਾਸ ਹੰਸ ,ਚੰਦਨ ਲੱਕੀ, ਲਾਰੈਂਸ ਚੌਧਰੀ, ਗੁਰਨਾਮ ਸਿੰਘ ਸਿੰਗੜੀਵਾਲਾ, ਮੌਲਵੀ ਖਲੀਲ ਅਹਿਮਦ,ਕਰਨੈਲ ਸਿੰਘ ਲਵਲੀ,ਹਰਵਿੰਦਰ ਹੀਰਾ, ਧਿਆਨ ਚੰਦ ਧਿਆਨਾ, ਸਿਮਰਨਜੀਤ ਸਿੰਘ, ਰਾਜਕੁਮਾਰ, ਕਮਲ ਭੱਟੀ,ਅਮਨਦੀਪ ਸਿੰਘ, ਲਖਬੀਰ ਸਿੰਘ ਪੱਟੀ,ਵਿਪਨੇਸ਼ ਸੱਗਰ,ਕਿਸ਼ਨ ਲਾਲ ਨਾਹਰ,ਰਾਮ ਮੂਲਨਿਵਾਸੀ, ਦਲਜੀਤ, ਗੌਰਵ, ਰਗੂ ਠੇਕੇਦਾਰ, ਗੁਰਪ੍ਰੀਤ ਸਿੰਘ, ਡਾਕਟਰ ਪ੍ਰਿੰਸ ਰੀਸ਼ੂ ਆਦੀਆ, ਦਵਿੰਦਰ ਸਿੰਘ,ਚੰਦਨ ਹੈਰੀ, ਲਖਵੀਰ ਸਿੰਘ ਪੱਟੀ,ਮਨੂੰ ਹੰਸ,ਦਲਜੀਤ ਬੈਂਸ, ਬਿੱਟੂ ਰਾਜਾ,ਗੁਰਦੀਪ ਸਿੰਘ ਟੋਨੀ, ਅੰਮ੍ਰਿਤ ਰਾਏ ਸਿੰਘ, ਸੰਜੇ, ਮਨੀਤ, ਜਗਜੀਤ ਸਿੰਘ , ਮਨਜੀਤ, ਸੁਖਦੇਵ ਸਿੰਘ, ਰਾਜਕੁਮਾਰ, ਸੌਰਵ, ਅਜੈ ਕੁਮਾਰ ਲਾਡੀ, ਮੁਕੇਸ਼ ,ਸਵੀ ਅਟਵਾਲ ਗੁਰਪ੍ਰੀਤ ਗੋਪੀ, ਵਰਿੰਦਰ ਸ਼ੇਰਗੜ੍ਹ, ਅੰਮ੍ਰਿਤ ਰਾਏ ਸਿੰਘ ਆਦਿ ਸਾਮਿਲ ਹੋਏ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...























