ਚੰਡੀਗੜ੍ਹ, 14 ਸਤੰਬਰ(ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਅੱਜ ਭਾਜਪਾ ਪੰਜਾਬ ਦੇ ਸਾਰੇ ਵਿਭਾਗਾਂ ਅਤੇ ਪ੍ਰੋਜੈਕਟਾਂ ਦੇ ਮੁੱਖੀ ਐਲਾਨੇ ਗਏ। ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਾਂ ਦੇ ਤੈਨਾਤ ਕੀਤੇ ਗਏ ਮੁੱਖਿਆਂ ਵਿਚ ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਨੂੰ ਟਰੱਸਟ ਤਾਲਮੇਲ ਵਿਭਾਗ ਦਾ ਮੁੱਖੀ ਅਤੇ ਉਨ੍ਹਾਂ ਦੇ ਨਾਲ ਅਸ਼ਵਨੀ ਸ਼ਰਮਾ, ਗੁਰਦੇਵ ਸ਼ਰਮਾ ਦੇਬੀ, ਬਖਸ਼ੀ ਰਾਮ ਅਰੋੜਾ ਸ਼ਾਮਲ ਹਨ। ਇਸੇ ਤਰ੍ਹਾਂ ਕੌਮੀ ਪ੍ਰੋਗਰਾਮ ਅਤੇ ਬੈਠਕ ਵਿਭਾਗ ਵਿਚ ਅਸ਼ਵਨੀ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰੇਨੂ ਥਾਪਰ, ਵਿਦੇਸ਼ ਸੰਪਰਕ ਵਿਭਾਗ ਵਿਚ ਹਰਜੀਤ ਸਿੰਘ ਗ੍ਰੇਵਾਲ ਮੁੱਖੀ ਅਤੇ ਆਜੀਵਨ ਸਹਿਯੋਗ ਨਿਧੀ ਵਿਭਾਗ ਵਿਚ ਮਦਨ ਮੋਹਨ ਮਿੱਤਲ ਨੂੰ ਮੁੱਖੀ, ਚੋਣ ਕਮੀਸ਼ਨ ਸੰਪਰਕ ਵਿਭਾਗ ਵਿਚ ਕਮਲ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਜੀਵਨ ਗੁਪਤਾ ਅਤੇ ਮੀਡੀਆ ਵਿਭਾਗ ਵਿਚ ਵਿਨੀਤ ਜੋਸ਼ੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਵਿੰਦਰ ਕਪਲਿਸ਼, ਸੁਭਾਸ਼ ਗੁਪਤਾ, ਕਮਲ ਸੇਤਿਆ ਅਤੇ ਨਵੀਨ ਸਿੰਗਲਾ ਸ਼ਾਮਲ ਹਨ।
ਇਸੇ ਤਰ੍ਹਾਂ ਚੋਣ ਕਮੀਸ਼ਨ ਵਿਸ਼ੇ ਵਿਭਾਗ ਵਿਚ ਸੀਨੀਅਰ ਐਡਵੋਕੇਟ ਲੇਖਰਾਜ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਲੋਕੇਸ਼ ਨਾਰੰਗ ਅਤੇ ਆਰਪੀ ਧੀਰ, ਆਈਟੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪ੍ਰਬੰਧਨ ਵਿਭਾਗ ਵਿਚ ਅਮਿਤ ਤਨੇਜਾ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਗੋਇਲ, ਕੁਬੇਰ ਅਤੇ ਅਮਨਦੀਪ ਕਟਾਰਿਆ, ਪਾਰਟੀ ਪੱਤ੍ਰਿਕਾ ਅਤੇ ਪ੍ਰਕਾਸ਼ਨ ਵਿਭਾਗ ਵਿਚ ਮੁੱਖੀ ਡਾ. ਭਾਈ ਪਰਮਜੀਤ ਸਿੰਘ ਅਤੇ ਚੋਣ ਪ੍ਰਬਧੰਨ ਵਿਭਾਗ ਵਿਚ ਵਿਨੋਦ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਸੁਰਿੰਦਰ ਆਨੰਦ, ਨਰੇਸ਼ ਥਤਈ, ਸ਼ਾਮਲ ਹਨ।
ਇਸੇ ਤਰ੍ਹਾਂ ਅਨਿਲ ਸਰੀਨ ਨੂੰ ਸੁਸ਼ਾਸਨ ਅਤੇ ਕੇਂਦਰ ਰਾਜ ਸ਼ਾਸਕੀ ਪ੍ਰੋਗਰਾਮ ਤਾਲਮੇਲ ਵਿਭਾਗ ਦਾ ਮੁੱਖੀ, ਨੀਤੀ ਵਿਸ਼ੇ ਸ਼ੋਧ ਵਿਭਾਗ ਵਿਚ ਸੁਭਾਸ਼ ਸ਼ਰਮਾ, ਮੀਡੀਆ ਸੰਪਰਕ ਵਿਭਾਗ ਵਿਚ ਦੀਵਾਨ ਅਮਿਤ ਅਰੋੜਾ ਨੂੰ ਮੁੱਖੀ ਉਨ੍ਹਾਂ ਦੇ ਨਾਲ ਰਾਕੇਸ਼ ਸ਼ਾਂਤੀਦੂਤ, ਰਜਤ ਮਹੇਂਦਰੂ, ਸੀਮਾ ਸ਼ਰਮਾ ਅਤੇ ਨਰੇਂਦਰ ਪਰਮਾਰ ਸ਼ਾਮਲ ਹਨ। ਪ੍ਰੀਖਿਅਣ ਵਿਭਾਗ ਵਿਚ ਮੋਹਨ ਲਾਲ ਗਰਗ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਯਗਿਆ ਦੱਤ ਐਰੀ, ਕਿਸ਼ਨ ਸਿੰਘ, ਡੀ.ਪੀ ਚੰਦਨ ਅਤੇ ਜੀਵਨ ਗਰਗ, ਰਾਜਨੀਤੀਕ ਫੀਡਬੈਕ ਅਤੇ ਪ੍ਰਤਿਕ੍ਰਿਆ ਵਿਭਾਗ ਵਿਚ ਸੁਬੋਧ ਵਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਿਨੀਤ ਜੋਸ਼ੀ, ਦੀਵਾਨ ਅਮਿਤ ਅਰੋੜਾ, ਸੁਭਾਸ਼ ਗੁਪਤਾ, ਨਵੀਨ ਸਿੰਗਲਾ, ਡਾਕਯੁਮੈਂਟਸ ਅਤੇ ਗ੍ਰੰਥਾਲਿਆ ਵਿਭਾਗ ਵਿਚ ਪ੍ਰੋਫੈਸਰ ਰਵਿੰਦਰ ਡੋਗਰਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਅਰਚਨਾ ਦੱਤ, ਸਹਿਯੋਗ ਆਪਦਾ ਰਾਹਤ ਅਤੇ ਸੇਵਾਵਾਂ ਵਿਭਾਗ ਵਿਚ ਗੁਰਦੇਵ ਸ਼ਰਮਾ ਦੇਬੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਮੋਹਨ ਲਾਲ ਸੇਠੀ, ਤਰਸੇਮ ਗੋਇਲ ਅਤੇ ਰਾਹੁਲ ਮਹੇਸ਼ਵਰੀ ਸ਼ਾਮਲ ਹਨ। ਪ੍ਰਧਾਨ ਦਫ਼ਤਰ, ਪ੍ਰਵਾਸ ਅਤੇ ਪ੍ਰੋਗਰਾਮ ਵਿਭਾਗ ਦੇ ਮੁੱਖੀ ਅਨਿਲ ਸੱਚਰ ਅਤੇ ਉਨ੍ਹਾਂ ਦੇ ਨਾਲ ਵਿਨੀਤ ਜੋਸ਼ੀ, ਸੋਮਨਾਥ, ਵਿਜੇ ਪੂਰੀ, ਪ੍ਰਚਾਰ ਸਾਹਿੱਤਕ ਨਿਰਮਾਣ ਵਿਭਾਗ ਵਿਚ ਰਾਕੇਸ਼ ਸ਼ਾਂਤੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਮੁਕੇਸ਼ ਅਤੇ ਦੀਵਾਨ ਅਮਿਤ ਅਰੋੜਾ ਸ਼ਾਮਲ ਹਨ।
ਪੰਜਾਬ ਭਾਜਪਾ ਦੇ 10 ਪ੍ਰੋਜੈਕਟ ਮੁੱਖੀ-
ਇਸੇ ਤਰ੍ਹਾਂ ਜਿਲਾ ਦਫ਼ਤਰ ਨਿਰਮਾਣ ਪ੍ਰੋਜੈਕਟ ਵਿਚ ਮਨੋਰੰਜਨ ਕਾਲੀਆ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ, ਹਰਜੀਤ ਸਿੰਘ ਗ੍ਰੇਵਾਲ, ਮਨਜੀਤ ਸਿੰਘ ਰਾਏ ਸ਼ਾਮਲ ਹਨ। ਦਫ਼ਤਰ ਆਧੁਨਿਕਕਰਣ ਪ੍ਰੋਜੈਕਟ ਵਿਚ ਵਿਨੀਤ ਜੋਸ਼ੀ ਨੂੰ ਪ੍ਰਭਾਰੀ ਅਤੇ ਉਨ੍ਹਾਂ ਦੇ ਨਾਲ ਤਿਰੀਭੂਵਨ ਗੁਪਤਾ, ਗੰ੍ਰਥਾਲਿਆ ਨਿਰਮਾਣ ਵਿਚ ਕੇਵਲ ਕੁਮਾਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਇਕਬਾਲ ਸਿੰਘ ਲਾਲਪੁਰਾ, ਰਾਜਕੁਮਾਰ ਪਾਠੀ, ਅਰਚਨਾ ਦੱਤ, ਈ-ਗ੍ਰੰਥਾਲਿਆ ਪ੍ਰੋਜੈਕਟ ਵਿਚ ਇਕਬਾਲ ਸਿੰਘ ਲਾਲਪੁਰਾ ਨੂੰ ਮੁੱਖੀ, ਸਵੱਛਤਾ ਅਭਿਆਨ ਪ੍ਰੋਜੈਕਟ ਵਿਚ ਨਰੇਂਦਰ ਪਰਮਾਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਿਨੀਤ ਚੋਪੜਾ, ਬੇਟੀ ਬਚਾਓ-ਬੇਟੀ ਪੜਾਓ ਅਭਿਆਨ ਵਿਚ ਓਮੇਸ਼ ਸ਼ਾਕਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਰਿੰਦਰ ਕੌਰ ਥਾਂਡੀ, ਰਮਾ ਮਹਾਜਨ, ਦਰਸ਼ਨ ਸਿੰਘ ਬੱਬੀ, ਸਰਜੀਵਨ ਜਿੰਦਲ, ਨਮਾਮਿ ਗੰਗੇ ਪ੍ਰੋਜੈਕਟ ਵਿਚ ਯਗਿਆ ਦੱਤ ਐਰੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਜਸਵੰਤ ਸਿੰਘ ਛਾਪਾ, ਕੌਮੀ ਮੈਂਬਰਸ਼ਿਪ ਅਭਿਆਨ ਪ੍ਰੋਜੈਕਟਰ ਵਿਚ ਜੀਵਨ ਗੁਪਤਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਜਿੰਦਰ ਬਿੱਟਾ ਅਤੇ ਮਲਵਿੰਦਰ ਸਿੰਘ ਕੰਗ, ਕੌਮੀ ਮਹਾਸੰਪਕਰ ਅਭਿਆਨ ਪ੍ਰੋਜੈਕਟ ਵਿਚ ਰਜਿੰਦਰ ਭੰਡਾਰੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਰਾਠੌੜ ਅਤੇ ਕੌਮੀ ਪ੍ਰੀਖਿਅਣ ਅਭਿਆਨ ਪ੍ਰੋਜੈਕਟ ਵਿਚ ਮਨਜੀਤ ਸਿੰਘ ਰਾਏ ਨੂੰ ਮੁੱਖੀ ਐਲਾਨਿਆ ਗਿਆ ਹੈ।