ਕਿਸਾਨਾਂ ਨਾਲ ਕੀਤਾ ਮੋਦੀ ਸਰਕਾਰ ਨੇ ਵੱਡਾ ਧੋਖਾ – ਸਾਂਝਾ ਫਰੰਟ
ਹੁਸ਼ਿਆਰਪੁਰ 26 ਸਤੰਬਰ ( ਵਿਸ਼ਵ ਵਾਰਤਾ )- ਕਿਸਾਨ ਜਥਬੰਦੀਆ ਵੱਲੋ ਪੰਜਾਬ ਬੰਦ ਦੀ ਕਾਲ ਨੂੰ ਦਿੱਤੇ ਸਮਰਥਨ ਦੇ ਹੱਕ ਵਿੱਚ ਹੁਸ਼ਿਆਰਪੁਰ ਸਹਿਰ ਨੂੰ ਬੰਦ ਕਰਾਉਣ ਲਈ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਦੇ ਮੈਂਬਰਾਂ ਅਤੇ ਆਗੂਆਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਕਲਗੀਧਰ ਗੁਰੂਦੁਆਰਾ ਸਾਹਿਬ ਤੋਂ ਸਹਿਰ ਵਿੱਚ ਖੇਤੀ ਸੁਧਾਰਾ ਦੇ ਨਾਂ ਤੇ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਨੂੰ ਲੈ ਕੇ ਰੋਸ਼ ਪ੍ਰਦਰਸਨ ਕੀਤਾ ਪ੍ਰਦਰਸ਼ਨਕਾਰੀ ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਨੇ ਕੀਤਾ ਕੀ ਹੇਰਾਫੇਰੀ 420, ਹੱਕਾ ਲਈ ਜੋਂ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ, ਕਿਸਾਨ, ਮਜਦੂਰੀ ਵਿਰੋਧੀ ਕੇਂਦਰ ਸਰਕਾਰ ਮੁਰਦਾਬਾਦ ਆਦਿ ਨਾਅਰੇ ਲਾ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਸਨ ਫਰੰਟ ਦੇ ਆਗੂਆਂ ਨੇ ਇੱਕਸੁਰ ਵਿੱਚ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਪਹਿਲਾ ਅਸੀਂ ਕਿਸਾਨ ਅਤੇ ਮਜ਼ਦੂਰ ਹਾਂ ਕੈਬਿਨੇਟ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਦੇ ਰੂਪ ਵਿੱਚ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਮੋਦੀ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦ ਅਮਰੀਕਾ ਵਰਗੇ ਦੇਸ਼ਾਂ ਨੇ ਵੀ1965 ਵਿੱਚ ਕਾਲ ਕਾਰਣ ਭਾਰਤ ਨੂੰ ਅਨਾਜ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਤਾਂ ਉਸ ਵੇਲੇ ਪੰਜਾਬ ਦਾ ਹੀ ਕਿਸਾਨ ਅਤੇ ਮਜ਼ਦੂਰ ਸੀ ਜਿਸਨੇ ਦਿਨ ਰਾਤ ਮਿਹਨਤ ਕਰਕੇ ਦੇਸ਼ ਦਾ ਢਿੱਡ ਅਤੇ ਅਨਾਜ ਦੇ ਭੰਡਾਰ ਭਰੇ ਸਨ ਪਰ ਜੇਕਰ ਤੁਸੀਂ ਕਿਸਾਨਾਂ ਨੂੰ ਮਾਰਨ ਲਈ ਪਾਸ ਕੀਤੇ ਡੈਥ ਵਾਰੰਟ ਰੱਦ ਨਾ ਕੀਤੇ ਤਾਂ ਕਿਸਾਨ ਅਨਾਜ ਪੈਦਾ ਕਰਨ ਤੋਂ ਹੱਥ ਵੀ ਪਿੱਛੇ ਖਿੱਚ ਸਕਦਾ ਹੈ ਜਿਸਦੇ ਨਤੀਜ਼ੇ ਵਜੋਂ ਦੇਸ਼ ਦੇ ਅਨਾਜ ਭੰਡਾਰ ਤਾਂ ਖਾਲੀ ਹੋਣਗੇ ਹੀ ਉਸਦੇ ਨਾਲ ਦੇਸ਼ ਭੁੱਖਮਰੀ ਦਾ ਵੀ ਸ਼ਿਕਾਰ ਹੋ ਸਕਦਾ ਹੈ ਉਹਨਾਂ ਕਿਹਾ ਕਿ ਖੇਤੀ ਕਾਨੂੰਨ ਸੂਬਿਆਂ ਦਾ ਅਧਿਕਾਰ ਹੈ ਪਰ ਕੇਂਦਰ ਸਰਕਾਰ ਨੇ ਸੂਬਿਆਂ ਦੇ ਅਧਿਕਾਰਾ ਤੇ ਡਾਕਾ ਮਾਰਕੇ ਸੰਘੀ ਢਾਂਚੇ ਦਾ ਕਤਲ ਕੀਤਾ ਹੈ ਪਹਿਲਾਂ ਇੱਕ ਦੇਸ਼ ਇੱਕ ਟੈਕਸ ( ਜੀ ਐਸ ਐੱਸ ਟੀ) ਦੇ ਨਾਂ ਤੇ ਪੰਜਾਬ ਦਾ ਟੈਕਸ ਖਤਮ ਕੀਤਾ ਤੇ ਹੁਣ ਇੱਕ ਦੇਸ਼ ਇੱਕ ਮੰਡੀ ਦਾ ਨਾਂ ਦੇ ਕੇ ਲਿਆਂਦੇ ਬਿੱਲ ਮੰਡੀਕਰਣ ਐਕਟ ਨੂੰ ਖਤਮ ਕਰ ਦੇਵੇਗਾ ਜਿਸ ਤੋਂ ਹੋਣ ਵਾਲੀ 8 ਫੀਸਦੀ ਆਮਦਨ ਨਾਲ ਲਿੰਕ ਸੜਕਾਂ ਅਤੇ ਪਿੰਡਾ ਦਾ ਵਿਕਾਸ ਬੰਦ ਹੋ ਜਾਵੇਗਾ 14 ਲੱਖ ਪੱਲੇਦਾਰ ਅਤੇ 4 ਲੱਖ ਆੜਤੀਆ ਅਤੇ ਮੰਡੀਆਂ ਵਿੱਚ ਨੌਕਰੀ ਕਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਖਤਮ ਹੋ ਜਾਣਗੇ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪਾਸ ਕੀਤੇ 4 ਕਾਲੇ ਕਾਨੂੰਨ ਵਾਪਿਸ ਨਾ ਲਏ ਤਾਂ ਕਿਸਾਨ ਜੋਂ ਵੀ ਫੈਸਲਾ ਲੈਣਗੇ ਸਾਂਝਾ ਫਰੰਟ ਉਹਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਚਲੇਗਾ ਇਸ ਮੌਕੇ , ਵਿਕਾਸ ਹੰਸ, ਮੌਲਵੀ ਖਲੀਲ ਅਹਿਮਦ,ਚੰਦਨ ਲੱਕੀ, ਹਰਵਿੰਦਰ ਸਿੰਘ ਹਰਮੋਏ,ਕਰਨੈਲ ਸਿੰਘ ਲਵਲੀ,ਹਰਵਿੰਦਰ ਹੀਰਾ, ਵਕੀਲ ਮੁਹਮੰਦ ਸੁਰਮੂ, ਸਿਮਰਨਜੀਤ ਸਿੰਘ,ਦਾਨਿਸ਼ ਕੁਰੈਸ਼ੀ, ਰਾਜਕੁਮਾਰ, ਅਮਨਦੀਪ ਸਿੰਘ, ਲਖਬੀਰ ਸਿੰਘ ਪੱਟੀ,ਵਿਪਨੇਸ਼ ਸੱਗਰ,ਕਿਸ਼ਨ ਲਾਲ ਨਾਹਰ, ਮੁਕੇਸ਼ ਰੱਤੀ, ਰਾਮ ਮੂਲਨਿਵਾਸੀ, ਦਲਜੀਤ, ਗੌਰਵ, ਰਗੂ ਠੇਕੇਦਾਰ, ਗੁਰਪ੍ਰੀਤ ਸਿੰਘ, ਰਵੀ ਕੁਮਾਰ ਬਬਲੂ, ਰਣਵੀਰ ਸਿੰਘ, ਉਜੈ ਪਾਲ,ਜੈਕਬ ਮਸੀਹ, ਸੰਜੀਵ ਨਾਰੂ, ਜੱਸਲ
ਖਾਨੂਰ, ਮੁਸਤਾਕ ਕਸ਼ਮੀਰ, ਚੰਦਨ ਹੈਰੀ, ਮਨੂੰ ਹੰਸ,ਦਲਜੀਤ ਬੈਂਸ, ਬਿੱਟੂ ਰਾਜਾ,ਗੁਰਦੀਪ ਸਿੰਘ ਟੋਨੀ, ਅੰਮ੍ਰਿਤ ਰਾਏ ਸਿੰਘ, ਸੰਜੇ, ਮਨੀਤ, ਜਗਜੀਤ ਸਿੰਘ’ ਲਾਰੈਸ ਚੌਧਰੀ , ਗੁਰਨਾਮ ਸਿੰਗੜੀਵਾਲ ਆਦਿ ਸਾਮਿਲ ਹੋਏ ।























