ਅੰਮ੍ਰਿਤਸਰ, 24 ਨਵੰਬਰ (ਵਿਸ਼ਵ ਵਾਰਤਾ) – ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ‘ਵਰਲਡ ਬੁੱਕ ਆਫ ਰੀਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਐਵਾਰਡ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲੰਡਨ ਤੋਂ ਆਏ ਬੀਬੀ ਸੁਰਭੀ ਕੌਲ ਜਨਰਲ ਸੈਕਟਰੀ ਤੇ ਸ. ਰਨਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਪਾਸੋਂ ਪ੍ਰਾਪਤ ਕੀਤਾ। ਇਸ ਸਮੇਂ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ ਤੇ ਸ. ਹਰਜਾਪ ਸਿੰਘ ਸੁਲਤਾਨਵਿੰਡ ਵੀ ਮੌਜੂਦ ਸਨ। ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਬੀਬੀ ਸੁਰਭੀ ਕੌਲ, ਸ. ਰਨਦੀਪ ਸਿੰਘ ਕੋਹਲੀ, ਸ੍ਰੀ ਗੌਰਵ ਆਨੰਦ, ਕੈਪਟਨ ਅਭੀਨਵ ਗਰਗ, ਸ੍ਰੀ ਸਾਗਰ ਕਪੂਰ ਤੇ ਸ੍ਰੀ ਮਿਨੀ ਕੋਹਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦ ਸੁਨਹਿਰੀ ਮਾਡਲ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Patiala ‘ਚ ਹੋਈ ਨਿਗਰਾਨ ਕਮੇਟੀ ਦੀ ਮੀਟਿੰਗ : ਲਿਆ ਗਿਆ ਵੱਡਾ ਫੈਸਲਾ
Patiala ‘ਚ ਹੋਈ ਨਿਗਰਾਨ ਕਮੇਟੀ ਦੀ ਮੀਟਿੰਗ : ਲਿਆ ਗਿਆ ਵੱਡਾ ਫੈਸਲਾ 7 ਮੈਂਬਰਾਂ ਦੀ ਥਾਂ 5 ਮੈਂਬਰ ਹੀ ਹੋਏ...