ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ
ਇੱਕ ਜ਼ਿਲ੍ਹਾ ਪ੍ਰਧਾਨ ਤੇ 24 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਕੀਤੀ ਗਈ ਨਿਯੁਕਤੀ

ਚੰਡੀਗੜ੍ਹ, 15 ਅਕਤੂਬਰ 2021(ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕਰਦਿਆਂ ਆਗੂਆਂ ਨੂੰ ਵੱਡੀਆਂ ਜਿ਼ੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਿਸ ਵਿੱਚ ਸੁਖਦੇਵ ਸਿੰਘ ਚੱਕ ਨੂੰ ਲੁਧਿਆਣਾ (ਦਿਹਾਤੀ) ਦਾ ਜਿ਼ਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਰਟੀ ਨੇ ਸਮੁੱਚੇ ਪੰਜਾਬ ਵਿੱਚ 24 ਜਿ਼ਲ੍ਹਾ ਕੋਆਰਡੀਨੇਟਰ ਵੀ ਥਾਪੇ ਹਨ ਜੋ ਆਪੋ-ਆਪਣੇ ਜਿ਼ਲ੍ਹੇ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ। ਨਵ-ਨਿਯੁਕਤ ਕੋਆਰਡੀਨੇਟਰਾਂ ਵਿੱਚ ਜਥੇਦਾਰ ਗੋਪਾਲ ਸਿੰਘ ਜਾਣੀਆ ਅੰਮ੍ਰਿਤਸਰ (ਸ਼ਹਿਰੀ), ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅੰਮ੍ਰਿਤਸਰ (ਦਿਹਾਤੀ), ਜਥੇਦਾਰ ਮੱਖਣ ਸਿੰਘ ਨੰਗਲ ਬਠਿੰਡਾ (ਸ਼ਹਿਰੀ), ਸ: ਦਵਿੰਦਰ ਸਿੰਘ ਸੋਢੀ ਬਠਿੰਡਾ (ਦਿਹਾਤੀ), ਜਥੇਦਾਰ ਮਿੱਠੂ ਸਿੰਘ ਕਾਹਨੇਕ ਜਿ਼ਲ੍ਹਾ ਬਰਨਾਲਾ, ਤੇਜਿੰਦਰਪਾਲ ਸਿੰਘ ਸੰਧੂ ਸ਼੍ਰੀ ਫ਼ਤਿਹਗੜ੍ਹ ਸਾਹਿਬ, ਹਰਸੁਖਇੰਦਰ ਸਿੰਘ (ਬੱਬੀ ਬਾਦਲ) ਫਰੀਦਕੋਟ, ਸ: ਕਰਨੈਲ ਸਿੰਘ ਪੀਰ ਮੁਹੰਮਦ ਫਾਜਿ਼ਲਕਾ, ਮਨਜੀਤ ਸਿੰਘ ਦਸੂਹਾ ਗੁਰਦਾਸਪੁਰ, ਸੁਖਵੰਤ ਸਿੰਘ ਸਰਾਓ ਹੁਸਿ਼ਆਰਪੁਰ, ਪਰਮਜੀਤ ਸਿੰਘ ਖ਼ਾਲਸਾ ਜਲੰਧਰ (ਸ਼ਹਿਰੀ), ਜਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਜਲੰਧਰ (ਦਿਹਾਤੀ), ਐਡਵੋਕੇਟ ਜਸਬੀਰ ਸਿੰਘ ਘੁੰਮਣ ਕਪੂਰਥਲਾ, ਗੁਰਚਰਨ ਸਿੰਘ ਚੰਨੀ ਲੁਧਿਆਣਾ (ਸ਼ਹਿਰੀ), ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮਾਨਸਾ, ਜਥੇਦਾਰ ਸਤਨਾਮ ਸਿੰਘ ਮਨਾਵਾ ਮੋਗਾ, ਜਥੇਦਾਰ ਹਰਵੇਲ ਸਿੰਘ ਮਾਧੋਪੁਰ ਮੋਹਾਲੀ, ਜਥੇਦਾਰ ਭਰਪੂਰ ਸਿੰਘ ਧਨੌਲਾ ਸ਼੍ਰੀ ਮੁਕਤਸਰ ਸਾਹਿਬ, ਅਵਤਾਰ ਸਿੰਘ ਜੌਹਲ ਨਵਾਂਸ਼ਹਿਰ, ਜਸਟਿਸ ਨਿਰਮਲ ਸਿੰਘ ਪਟਿਆਲਾ, ਮਨਜੀਤ ਸਿੰਘ ਭੋਮਾ ਪਠਾਨਕੋਟ, ਜਥੇਦਾਰ ਉਜਾਗਰ ਸਿੰਘ ਬਡਾਲੀ ਰੋਪੜ, ਸੁਖਵਿੰਦਰ ਸਿੰਘ ਔਲਖ ਸੰਗਰੂਰ ਅਤੇ ਸੁੁਰਿੰਦਰ ਸਿੰਘ ਵਾਲੀਆ ਮਲੇਰਕੋਟਲਾ ਸ਼ਾਮਿਲ ਹਨ।






















