ਸ਼ਿਵਾਲਿਕ ਸਿੱਟੀ ਵਿੱਚ ਕਰਿਆਨਾ ਦੁਕਾਨ ਨੂੰ ਲੱਗੀ ਅੱਗ -ਲੱਖਾਂ ਦਾ ਹੋਇਆ ਨੁਕਸਾਨ
ਫਾਇਰ ਬ੍ਰਿਗੇਡ ਨੇ ਮੁਸ਼ਕਿਲ ਨਾਲ ਅੱਗ ਤੇ ਕੀਤਾ ਕਾਬੂ
ਜਾਨੀ ਨੁਕਸਾਨ ਹੋਣੋਂ ਬਚਿਆਂ
ਖਰੜ ( ਮੋਹਾਲੀ) 6 ਮਈ (ਸਤੀਸ਼ ਕੁਮਾਰ ਪੱਪੀ )- ਮੌਹਾਲੀ ਦੇ 
ਲੱਗਦੇ ਇਲਾਕੇ ਸ਼ਿਵਾਲਿਕ ਸਿਟੀ ਖਰੜ ਵਿੱਚ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਇੱਕ ਮਸ਼ਹੂਰ ਕਰਿਆਨੇ ਦੀ ਦੁਕਾਨ (ਪ ਸ਼ਗੁਨ ਕਰਿਆਨਾ ਸਟੋਰ ) ਨੂੰ ਅਚਾਨਕ ਅੱਗ ਨੇ ਆਪਣੀ ਲਪੇਟ ਵਿੱਚ ਲੇ ਲਿਆ । ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਿੱਜਲੀ ਦੇ ਸ਼ੋਰਟ ਸਰਕਟ ਹੋਣ ਕਾਰਨ ਸਟੋਰ ਵਿਚ ਇਕ ਦੱਮ ਅੱਗ ਫੈਲ ਗਈ । ਉਹਨਾਂ ਤੁਰੰਤ ਖਰੜ ਦੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਨ੍ਹਾਂ ਦੀ ਗੱਡੀ ਮੌਕੇ ਤੇ ਪਹੁੰਚ ਗਈ ।
ਅੱਗ ਇਹਨੀ ਭਿਆਨਕ ਸੀ ਕਿ ਇੱਕ ਗੱਡੀ ਤੋਂ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਜਿਸ ਤੇ ਮੋਹਾਲੀ ਤੋਂ ਇਕ ਹੋਰ ਗੱਡੀ ਤਾਂ ਜਾਕੇ ਮੁਸ਼ਕਿਲ ਨਾ ਪਾਇਆ ਜਾ ਸਕਿਆ । ਰਾਕੇਸ਼ ਕੁਮਾਰ ਦੇ ਕਹਿਣ ਅਨੁਸਾਰ ਉਹਨਾਂ ਦਾ 30 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਚੁੱਕਿਆ ਹੈ । ਖ਼ਬਰ ਲਿੱਖੇ ਜਾਣ ਤੇ ਹੱਜੇ ਵੀ ਅੱਗ ਸੁਲਘ ਰਹੀ ਸੀ ।






















