‘ਆਪ‘ ਨੇ ਮਹਿੰਗੀ ਬਿਜਲੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
‘ਆਪ‘ ਦੇ ਬਿਜਲੀ ਅੰਦੋਲਨ ਨੇ ਦੁਆਬੇ ਵਿੱਚ ਦਿੱਤੀ ਦਸਤਕ
ਨਵਾਂ ਸ਼ਹਿਰ 26 ਜੂਨ – ਹਰੇਕ ਅਮੀਰ ਗਰੀਬ ਬਿਜਲੀ ਖਪਤਕਾਰ ਨੂੰ ਹੱਦੋਂ ਵੱਧ ਮਹਿੰਗੀ ਮਿਲ ਰਹੀ ਬਿਜਲੀ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ (ਆਪ) ਦਾ ਵਫਦ ਬੁੱਧਵਾਰ ਨੂੰ ਐੱਸਬੀਐੱਸ ਨਗਰ (ਨਵਾਂਸ਼ਹਿਰ) ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ।
‘ਆਪ‘ ਦੇ ਗੜਸੰਕਰ ਤੋਂ ਵਿਧਾਇਕ ਜੈ ਕਿਸਨ ਸਿੰਘ ਰੋੜੀ ਵੱਲੋਂ ਵਿੱਢੀ ਬਿਜਲੀ ਅੰਦੋਲਨ ਦੇ ਜਲਿਾ ਨਵਾਂ ਸਹਿਰ ਅਤੇ ਹੁਸਅਿਾਰਪੁਰ ਦੇ ਇੰਚਾਰਜ ਵੀ ਹਨ ਦੀ ਅਗਵਾਈ ਹੇਠ ਪਾਰਟੀ ਲੀਡਰ ਸਵਿ ਕਰਨ ਚੇਚੀ, ਸਤਨਾਮ ਸਿੰਘ ਜਲਵਾਹਾ, ਸਤਨਾਮ ਸਿੰਘ ਜਲਾਲਪੁਰ, ਗਗਨ ਅਗਨੀਹੋਤਰੀ, ਡਾ.ਸਾਂਤੀ ਬੱਸੀ, ਰਣਵੀਰ ਚੇਚੀ, ਬਲਵੀਰ ਸਿੰਘ ਅਤੇ ਜੋਗਿੰਦਰ ਸਿੰਘ ਹੋਰ ਸਥਾਨਕ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਵਾਜਬ ਸਸਤੀਆਂ ਦਰਾਂ ‘ਤੇ ਦੇਣ ਦੀ ਮੰਗ ਕੀਤੀ ਅਤੇ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਸਸਤੀ ਬਿਜਲੀ ਦੇਣ ਦਾ ਵਾਅਦਾ ਯਾਦ ਕਰਵਾਇਆ।
ਇਸ ਮੌਕੇ ਰੋੜੀ ਨੇ ਕਿਹਾ ਕਿ ਕੈਪਟਨ ਨੇ ਢਾਈ ਸਾਲਾਂ ਵਿੱਚ ਚਾਰ ਪੰਜ ਵਾਰ ਬਿਜਲੀ ਦੀਆਂ ਦਰਾਂ ਵਧਾ ਕੇ ਪਹਿਲਾਂ ਹੀ ਲੁੱਟੇ ਜਾ ਰਹੇ ਲੋਕਾਂ ਨੂੰ ਹੋਰ ਲੁੱਟਿਆ, ਜਦਕਿ ਚਾਹੀਦਾ ਇਹ ਸੀ ਕਿ ਕੈਪਟਨ ਗੱਦੀ ਉੱਤੇ ਬੈਠਣ ਸਾਰ ਸਭ ਤੋਂ ਪਹਿਲਾਂ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਹੱਦੋਂ ਮਹਿੰਗੀ ਬਿਜਲੀ ਸਮਝੌਤੇ (ਪੀਪੀਏਜ਼) ਰੱਦ ਕਰਕੇ ਆਪਣੇ ਦੋਨੋਂ ਵਾਅਦੇ ਨਿਭਾਉਂਦਾ। ਰੋੜੀ ਨੇ ਸਪੱਸਟ ਕੀਤਾ ਕਿ ਜੇਕਰ ਅੱਜ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ ਹਨ। ਜਿਨਾਂ ਪਿੱਛੇ ਵੱਡੇ ਪੱਧਰ ਦੀ ਹਿੱਸੇਦਾਰੀ ਬਾਦਲਾਂ ਦੀ ਸੀ। ਇਸ ਕਰਕੇ ਚੋਣਾਂ ਤੋਂ ਪਹਿਲਾਂ ਖੁਦ ਕਾਂਗਰਸ ਇਹ ਸਮਝੌਤੇ ਰੱਦ ਕਰਨ ਦੇ ਦਾਅਵੇ ਵਾਅਦੇ ਕਰਦੀ ਸੀ, ਪ੍ਰੰਤੂ ਸੱਤਾ ਵਿਚ ਆਉਣ ਉਪਰੰਤ ਇਨਾਂ ਸਮਝੌਤਿਆਂ ਬਾਰੇ ਚੁੱਪੀ ਹੀ ਸਾਧ ਲਈ। ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਕਮਿਸ਼ਨ ਕੈਪਟਨ ਅਤੇ ਕਾਂਗਰਸੀਆਂ ਨੇ ਬੰਨ ਲਿਆ ਹੈ।
ਰੋੜੀ ਨੇ ਕਿਹਾ ਕਿ ‘ਆਪ‘ ਬਿਜਲੀ ਅੰਦੋਲਨ ਤਹਿਤ ਬਾਦਲਾਂ ਦੇ ਕੈਪਟਨ ਦੀ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਘਰ ਘਰ ਦੱਸੇਗੀ। ਰੋੜੀ ਨੇ ਕੈਪਟਨ ਸਰਕਾਰ ਨੂੰ ਸਸਤੀ ਬਿਜਲੀ ਬਾਰੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਬਕ ਲੈਣ ਦੀ ਸਲਾਹ ਦਿੱਤੀ।