ਨਵਾਂਸ਼ਹਿਰ 25-04-2024(ਵਿਸ਼ਵ ਵਾਰਤਾ) -ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, , ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਉਂਕਾਰ ਸਿੰਘ ਕੰਪਿਊਟਰ ਫੈਕਲਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਵਿਖੇ ਇੰਚਾਰਜ ਮੈਡਮ ਕੁਲਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਹਾਜ਼ਰ ਸਟਾਫ ਅਤੇ ਵਿਿਦਆਰਥੀਆਂ ਨੂੰ ਲੋਕ ਸਭਾ ਚੋਣਾਂ 2024 ਸੰਬੰਧੀ ਜਾਗਰੂਕ ਕੀਤਾ ਗਿਆ ।ਸਤਨਾਮ ਸਿੰਘ ਦੁਆਰਾ ਵਿਿਦਆਰਥੀਆਂ ਨੂੰ ਆਪਣੀ ਵੋਟ ਬਣਵਾਉਣਾ ਲਾਜ਼ਮੀ ਕਰਾਰ ਦੇਣ ਦੇ ਨਾਲ -ਨਾਲ ਉਹਨਾਂ ਨੂੰ ਵੋਟ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਦੁਆਰਾ ਕਿਹਾ ਗਿਆ ਕਿ ਵਿਿਦਆਰਥੀ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ ਅਤੇ ਆਪਣੀ ਵੋਟ ਜਰੂਰ ਬਣਵਾਉਣ ਕਿਉਂਕਿ ਭਵਿੱਖ ਵਿੱਚ ਨੌਜਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ।ਉਨ੍ਹਾਂ ਕਿਹਾ ਵਿਿਦਆਰਥੀ ਆਪਣੇ ਪਿੰਡਾਂ ਵਿੱਚ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੋਟ ਬਣਵਾਉਣ ਅਤੇ ਹਰ ਇੱਕ ਵਿਅਕਤੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਕਹਿਣ ਅਤੇ ਚੋਣ ਕਮਿਸ਼ਨ ਦੇ ਸਲੋਗਨ “ਇਸ ਬਾਰ 70 ਪਾਰ” ਦੇ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੋਟਿੰਗ ਟਰਨ ਆਊਟ ਨੂੰ 75 ਦੇ ਪਾਰ ਕਰਨ ਵਿੱਚ ਸਹਿਯੋਗ ਅਤੇ ਹਰ ਇੱਕ ਕੋਸ਼ਿਸ਼ ਕਰਨ ।ਸਹਾਇਕ ਪ੍ਰੋਫੈਸਰ ਹਰਦੀਪ ਕੌਰ ਦੁਆਰਾ ਵੋਟਾਂ ਦੀ ਪੋਲੰਿਗ ਦੇ ਆਂਕੜਿਆਂ ਬਾਰੇ ਵੀ ਵਿਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਮਰਦਾਂ ਦੇ ਮੁਕਾਬਲੇ ਵਿੱਚ ਔਰਤਾਂ ਦਾ ਵੋਟ ਪੋਲੰਿਗ ਵੱਧ ਹੈ ਅਤੇ ਇਸ ਲਈ ਨਾਗਰਿਕ ਹੋਣ ਦੇ ਨਾਤੇ ਹਰ ਇੱਕ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਜਰੂਰ ਕਰਨ ਤਾਂ ਜੋ ਇੱਕ ਮਜਬੂਤ ਲੋਕਤੰਤਰ ਦੀ ਸਥਾਪਨਾ ਕੀਤੀ ਜਾ ਸਕੇ ਅਤੇ ਨਾਲ ਹੀ ਵਿਿਦਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ।ਵਿਿਦਆਰਥੀਆਂ ਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਿਹੜੇ ਵਿਿਦਆਰਥੀ 18 ਸਾਲ ਤੋਂ ਉੱਪਰ ਹਨ ਆਪਣੀ ਵੋਟ ਆਨਲਾਈਨ ਵੀ ਬਣਵਾ ਸਕਦੇ ਹਨ। ਇਸ ਮੌਕੇ ਤੇ ਉਂਕਾਰ ਸਿੰਘ ਦੁਆਰਾ ਵੋਟਰ ਪ੍ਰਣ ਦੁਆਇਆ ਗਿਆ।ਇਸ ਮੌਕੇ ਤੇ ਸ਼ਿਫਾਲੀ ਸ਼ਰਮਾ, ਧਰਮ ਸਿੰਘ, ਸੁਰਜੀਤ ਕੁਮਾਰ, ਨੀਰੂ ਬਾਲਾ,ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।
Regards,