ਬਠਿੰਡਾ, 28 ਅਪ੍ਰੈਲ:( ਕੁੁੁੁੁਲਬੀਰ ਬੀਰਾ)- ਜਿ਼ਲ੍ਹਾ ਮੈਜਿਸਟੇ੍ਰਟ ਸ੍ਰੀ ਬ੍ਰੀ ਸ੍ਰੀਨਿਵਾਸਨ ਨੇ ਇਕ ਵਿਸੇਸ਼ ਹੁਕਮ ਜਾਰੀ ਕਰਕੇ ਬਠਿੰਡਾ ਵਿਚ ਜੋਮੈਟੋ ਅਤੇ ਸਵੀਗੀ ਨੂੰ ਰਾਸ਼ਨ ਦੀ ਹੋਮਡਲੀਵਰੀ ਕਰਨ ਦੀ ਦਿੱਤੀ ਆਗਿਆ ਰੱਦ ਕਰ ਦਿੱਤੀ ਹੈ।ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕਾਂ ਤੋਂ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਇਹ ਲੋਕ ਜਰੂਰੀ ਵਸਤਾਂ ਦੀ ਬਜਾਏ ਗੈਰ ਜਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਸਨ ਜਿਸ ਨਾਲ ਕੋਵਿਡ 19 ਬਿਮਾਰੀ ਫੈਲਣ ਦਾ ਡਰ ਵੱਧ ਜਾਂਦਾ ਹੈ। ਇਸ ਲਈ ਜਿ਼ਲ੍ਹੇ ਦੇ ਲੋਕਾਂ ਦੀ ਸਿਹਤ ਸਬੰਧੀ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇੰਨ੍ਹਾਂ ਦੋਹਾਂ ਨੂੰ ਘਰ ਘਰ ਰਾਸ਼ਨ ਸਪਲਾਈ ਕਰਨ ਦੀ ਆਗਿਆ ਰੱਦ ਕਰ ਦਿੱਤੀ ਗਈ ਹੈ।
Chandigarh News:ਭਲਕੇ ਪੰਜਾਬ ਸੀਐਮ ਨੇ ਸੱਦੀ ਮੀਟਿੰਗ, ਕਿਸਾਨਾਂ ਦੇ ਹੱਕ ‘ਚ ਹੋਵੇਗਾ ਵੱਡਾ ਫੈਸਲਾ ? ਜਾਣੋ ਕੀ
ਚੰਡੀਗੜ੍ਹ 28 ਸਤੰਬਰ( ਵਿਸ਼ਵ ਵਾਰਤਾ )-ਪੰਜਾਬ ਸੀਐਮ ਭਗਵੰਤ ਸਿੰਘ ਮਾਨ ਹੋਸਪਿਟਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਐਕਸ਼ਨ ਮੋਡ ਚ...