ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 125ਵਾਂ ਦਿਨ ਹੋਈ ਪੰਥਕ ਇਕੱਤਰਤਾ
ਸਰਕਾਰਾਂ ਲੋਕ ਮਾਰੂ ਨੀਤੀਆਂ ਦੇ ਕਾਨੂੰਨ ਪਾਸ ਕਰਕੇ ਦੇਸ਼ ਨੂੰ ਬਰਬਾਦੀ ਦੇ ਰਾਹ ਤੇ ਤੋਰ ਰਹੀਆਂ ਹਨ : ਦਰਸਨ ਸਿੰਘ ਰਕਬਾ
ਹੁਸ਼ਿਆਰਪੁਰ /ਸਰਾਭਾ 25 ਜੂਨ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 125ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ,ਜਥੇਦਾਰ ਗੁਰਮੀਤ ਸਿੰਘ ਢੱਟ,ਢਾਡੀ ਦਵਿੰਦਰ ਸਿੰਘ ਭਨੋਹੜ,ਢਾਡੀ ਮਨਜੀਤ ਕੌਰ ਦਾਖਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਚਿੰਤਕ ਮਾਸਟਰ ਦਰਸ਼ਨ ਸਿੰਘ ਨੇ ਆਖਿਆ ਕੇ ਅੱਜ ਪੂਰੇ ਭਾਰਤ ‘ਚ ਬੇਰੁਜ਼ਗਾਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਦਾ ਬੋਲਬਾਲਾ ਪਰ ਸਰਕਾਰਾਂ ਹਰ ਰੋਜ਼ ਲੋਕ ਮਾਰੂ ਨੀਤੀਆਂ ਦੇ ਕਾਨੂੰਨ ਪਾਸ ਕਰਕੇ ਦੇਸ਼ ਨੂੰ ਬਰਬਾਦੀ ਦੇ ਰਾਹ ਤੇ ਤੋਰ ਰਹੀਆਂ ਹਨ ।ਜਦ ਕਿ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਇਆ ਤਾਂ ਉਹਨੇ ਲੋਕਾਂ ਨੂੰ ਪੰਦਰਾਂ ਪੰਦਰਾਂ ਲੱਖ ਦਾ ਲਾਰਾ ਲਾਇਆ ਜੋ ਅੱਜ ਤਕ ਨਹੀਂ ਆਇਆ। ਇਸੇ ਤਰ੍ਹਾਂ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਇਕ ਗਰਾਂਟੀ ਦਿੱਤੀ ਸੀ ਕੇ ਉਹ ਔਰਤਾਂ ਨੂੰ ਹਜ਼ਾਰ ਰੁਪਿਆ ਦੇਣ ਦਾ ਵਾਅਦਾ ਕੀਤਾ, ਉਹ ਵੀ ਵਫ਼ਾ ਨਹੀਂ ਹੋਇਆ । ਉਨ੍ਹਾਂ ਅੱਗੇ ਆਖਿਆ ਕਿ ਲਾਲਚ ਵੱਸ ਪੈ ਕੇ ਲੋਕਾਂ ਨੇ ਨਿਕੰਮੀਆਂ ਸਰਕਾਰਾਂ ਚੁਣ ਲਈਆਂ ਹੋਣ ਪਛਤਾਉਂਦੇ ਹਨ। ਜਦ ਕਿ ਹਾਲੇ ਵੀ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਨਿੱਜੀ ਮੰਗਾਂ ਤਿਆਗ ਕੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂ ਬੰਦੀ ਸਿੰਘਾਂ ਦੀ ਜਲਦ ਰਿਹਾਈ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਸਰਕਾਰਾਂ ਤੋਂ ਨਹਿਰੀ ਪਾਣੀ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਸੂਬੇ ਨੂੰ ਹਰਾ ਭਰਾ ਖ਼ੁਸ਼ਹਾਲ ਬਣਾ ਸਕੀਏ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ‘ਚ ਗਾਇਕ ਸਭਦੀਪ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ।ਉਥੇ ਹੀ ਉਨ੍ਹਾਂ ਦੇ ਪਿਤਾ ਸ. ਬਲਕੌਰ ਸਿੰਘ ਅਤੇ ਮਾਤਾ ਗੁਰਚਰਨ ਕੌਰ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਪੁੱਤ ਨੇ ਐੱਸ ਵਾਈ ਐੱਲ ਤੇ ਗੀਤ ਗਾ ਕੇ ਨੌਜਵਾਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੋਚਣ ਨੂੰ ਮਜਬੂਰ ਕਰ ਦਿੱਤਾ। ਆਖ਼ਰ ਵਿੱਚ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਪੰਥਕ ਇਕੱਤਰਤਾ ਮੌਕੇ ਵੱਡੀ ਗਿਣਤੀ ਵਿਚ ਇਨਸਾਫ ਪਸੰਦ ਲੋਕ ਪਹੁੰਚੇ ਉੱਥੇ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਹਾਜ਼ਰੀ ਲਵਾਈ।ਉੱਥੇ ਹੀ ਅਸੀਂ ਸਿੱਖ ਸੰਗਤਾਂ ਨੂੰ ਬਸਵਾਸ ਦਿਵਾਉਂਦੇ ਹਾਂ ਕਿ ਇਹ ਮੋਰਚਾ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਾਂਗੇ ਤਾਂ ਜੋ ਬੰਦੀ ਸਿੰਘ ਜਲਦ ਰਿਹਾਅ ਕਰਵਾ ਸਕੀਏ। ਇਸ ਸਮੇਂ ਗੋਲਡ ਮੈਡਲਿਸਟ ਢਾਡੀ ਕਰਨੈਲ ਸਿੰਘ ਛਾਪਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਮੋਰਚੇ ਤੇ ਬੈਠੇ ਜੁਝਾਰੂਆਂ ਚ ਜੋਸ਼ ਭਰਿਆ ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਈਸਨਪਰ,ਪਿਰਤਪਾਲ ਸਿੰਘ ਮੋਰਕਰੀਮਾ,ਜੀਵਨ ਸਿੰਘ ਸੇਖੂਪੁਰਾ,ਕੁਲਵਿੰਦਰ ਸਿੰਘ ਮਾਂਗਟ, ਢਾਡੀ ਕਰਨੈਲ ਸਿੰਘ ਛਾਪਾ,ਦਵਿੰਦਰ ਸਿੰਘ ਛਾਪਾ,ਤੁਹਾਡੇ ਗੁਰਤੀਰਥ ਸਿੰਘ ਅਲੀਪੁਰ ਖਾਲਸਾ ਮੁਖਤਿਆਰ ਸਿੰਘ ਛਾਪਾ,ਪਲਵਿੰਦਰ ਸਿੰਘ ਟੂਸੇ,ਪ੍ਰਦੀਪ ਸਿੰਘ ਸਿੱਧਵਾਂ ਖੁਰਦ,ਰਣਜੀਤ ਸਿੰਘ ਢੈਪਈ ਜਥੇਦਾਰ ਅਮਰ ਸਿੰਘ ਜੁੜਾਹਾਂ ਬਹਾਦਰ ਸਿੰਘ ਲੋਹਟਬੱਦੀ ਹਰਚੰਦ ਸਿੰਘ ਲੋਹਟਬੱਧੀ, ਬੂਟਾ ਸਿੰਘ ਗ੍ਰੰਥੀ ਸਿੰਘ ਲੋਹਟਬੱਧੀ, ਜਗਤਾਰ ਸਿੰਘ ਲੋਹਟਬੱਦੀ,ਸੰਦੀਪ ਕੌਰ ਸਰਾਭਾ, ਸੁਖਵੰਤ ਕੌਰ ਸਰਾਭਾ, ਇੰਦਰਜੀਤ ਕੌਰ ਸਰਾਭਾ, ਅਮਰਜੀਤ ਕੌਰ ਸਰਾਭਾ, ਭੁਪਿੰਦਰ ਕੌਰ ਸਰਾਭਾ, ਰਣਜੀਤ ਕੌਰ ਸਰਾਭਾ, ਗੁਰਜੀਵਨ ਕੌਰ ਸਰਾਭਾ,ਜਸਵਿੰਦਰ ਕੌਰ ਸਰਾਭਾ, ਸੰਦੀਪ ਕੌਰ ਸਰਾਭਾ, ਗਰਪ੍ਰੀਤ ਕੌਰ ਸਰਾਭਾ, ਸਰਬਜੀਤ ਕੌਰ ਸਰਾਭਾ, ਬਲਵਿੰਦਰ ਕੌਰ ਸਰਾਭਾ, ਪਰਮਜੀਤ ਕੌਰ ਸਰਾਭਾ, ਰਾਜਵਿੰਦਰ ਕੌਰ ਸਰਾਭਾ,ਰਾਜ ਸਿੰਘ ਸਰਾਭਾ ,ਗੁਰਮੀਤ ਕੌਰ ਸਰਾਭਾ ,ਮਾਇਆ ਕੌਰ ਸਰਾਭਾ, ਛਿੰਦਰ ਕੌਰ ਸਰਾਭਾ, ਬੇਗੋ ਕੌਰ ਸਰਾਭਾ,ਸੁਰਜੀਤ ਕੌਰ ਸਰਾਭਾ, ਬਲਵੰਤ ਕੌਰ ਸਰਾਭਾ, ਰਾਣੀ ਕੌਰ ਸਰਾਭਾ, ਦਰਸੋ ਕੌਰ ਸਰਾਭਾ , ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।























