ਸਰਹੱਦ ਪਾਰ ਤੋਂ ਡ੍ਰੋਨ ਰਾਹੀਂ ਸੁੱਟੀ ਗਈ ਵਿਸਫੋਟਕ ਸਮੱਗਰੀ
ਪੁਲਿਸ ਦੀ ਮੁਸਤੈਦੀ ਨਾਲ ਅੱਤਵਾਦੀਆਂ ਦੀ ਨਾਪਾਕ ਕੋਸ਼ਿਸ਼ ਹੋਈ ਨਾਕਾਮਯਾਬ

ਚੰਡੀਗੜ੍ਹ,10 ਅਗਸਤ(ਵਿਸ਼ਵ ਵਾਰਤਾ) ਅੰਮ੍ਰਿਤਸਰ ਜਿਲ੍ਹੇ ਦੇ ਅਧੀਨ ਪੈਂਦੇ ਪੰਜਾਬ ਦੇ ਸਰਹੱਦੀ ਪਿੰਡ ਬੱਚੀਵਿੰਡ ਦੇ ਵਾਸੀਆਂ ਨੇ ਰਾਤ ਦੇ ਸਮੇਂ ਕਿਸੇ ਡ੍ਰੋਨ ਦੀ ਆਵਾਜ਼ ਸੁਣੀ ਅਤੇ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਣਬੀਣ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਪੁਲਿਸ ਦੇ ਹੱਥ ਧਮਾਕਾਖੇਜ਼ ਸਮੱਗਰੀ ਲੱਗੀ,ਜਿਸ ਵਿੱਚ 5 ਹੈਂਡ ਗ੍ਰਨੇਡ ਅਤੇ 100 ਤੋਂ ਵੱਧ 9 ਐਮਐਮ ਪਿਸਟਲ ਦੇ ਕਾਰਤੂਸ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਟਿਫਿਨ ਵਿੱਚ ਬੰਦ ਆਈਈਡੀ ਵੀ ਮਿਲੀ ਹੈ।

ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਚੀਜ ਦਿਖਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ 112 ਨੰਬਰ ਕੇ ਕਾੱਲ ਕਰਨ ਲਈ ਕਿਹਾ ਗਿਆ ਹੈ।























