
300 ਕਰੋੜ ਰੁਪਏ ਦੀ ਮਿਲੇਗੀ ਸਬਸਿਡੀ
ਜੈਤੋ,19 ਅਗਸਤ (ਪਰਾਸ਼ਰ) ਪੰਜਾਬ ਸਰਕਾਰ ਨੇ ਸਾਉਣੀ 2020 ਦੌਰਾਨ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਲਈ ਖੇਤੀ ਮਸ਼ੀਨਾਂ ਤੇ ਉਪਦਾਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ । ਸਰਕਾਰੀ ਸੂਤਰਾਂ ਅਨੁਸਾਰ ਇਸ ਸਾਲ ਵੀ ਕੇਂਦਰ ਸਰਕਾਰ ਵੱਲੋਂ ਇਹ ਸਕੀਮ ਜਿਸ ਅਧੀਨ ਕਰੀਬ 23500 ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਤੇ ਕਰੀਬ 300 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ। ਸੂਤਰਾਂ ਅਨੁਸਾਰ ਨਿੱਜੀ ਕਿਸਾਨਾਂ ਲਈ 50 ਫੀਸਦੀ ਅਤੇ ਸਹਿਕਾਰੀ ਸਭਾਵਾਂ, ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ, ਰਜਿਸਟਰਡ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80 ਫੀਸਦੀ ਸਬਸਿਡੀ ਰੱਖੀ ਗਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਮਸ਼ੀਨਾਂ ਲਈ ਦਰਖ਼ਾਸਤਾਂ ਦੇਣ ਦੀ ਆਖਰੀ ਤਰੀਕ 17 ਅਗਸਤ ਰੱਖੀ ਗਈ ਸੀ, ਜੋਕਿ ਹੁਣ ਇਹ ਤਰੀਕ 24 ਅਗਸਤ ਤੱਕ ਵਧਾ ਦਿੱਤੀ ਗਈ ਹੈ। ਜ਼ਰੂਰਤਮੰਦ ਵਿਅਕਤੀ ਇਸ ਤਰੀਕ ਤੱਕ ਆਪਣੇ-ਆਪਣੇ ਖੇਤਰਾਂ ਦੇ ਬਲਾਕ ਖੇਤੀਬਾੜੀ ਵਿਭਾਗ ਦਫ਼ਤਰਾਂ ਵਿੱਚ ਸੰਪਰਕ ਕਰ ਸਕਦਾ ਹੈ।
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...






















