ਸਰਕਾਰ ਅੱਜ ਫਿਰ ਇਕ ਹੋਰ ਤਾਰੀਖ ਦੇ ਦੇਵੇਗੀ-ਕਿਸਾਨ ਆਗੂ
ਕਿਹਾ – ਬੈਠਕ ਤੋਂ ਕੋਈ ਉਮੀਦ ਨਹੀਂ
ਸਰਕਾਰ ਸਾਨੂੰ ਤੋੜਨ ਤੇ ਡਰਾਉਣ ਦਾ ਕਰ ਰਹੀ ਹੈ ਕੰਮ
ਦਿੱਲੀ, 20ਜਨਵਰੀ(ਵਿਸ਼ਵ ਵਾਰਤਾ) ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦੇ ਵਿਚਕਾਰ ਅੱਜ 10ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਪਰ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਇਸ ਮੀਟਿੰਗ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਇਕ ਹੋਰ ਤਾਰੀਖ ਸਰਕਾਰ ਅੱਗੇ ਦੇ ਦੇਵੇਗੀ। ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਸਰਕਾਰ ਸਾਨੂੰ ਤੋੜਨ ਅਤੇ ਡਰਾਉਣ ਦਾ ਕੰਮ ਕਰ ਰਹੀ ਹੈ। ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਨੂੰ ਕਹਿਣਾ ਪਵੇ ਕਿ ਅਸੀਂ ਬੁਲਾਇਆ ਤੇ ਕਿਸਾਨ ਨਹੀਂ ਆਏ।