ਸਰਕਾਰੀ ਸਨਮਾਨ ਵਾਪਸ ਕਰਨ ਦੇ ਨਾਲ ਨਾਲ ਉੱਚ ਅਧਿਕਾਰੀਆਂ ਵੱਲੋਂ ਵੀ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਨੌਕਰੀਆਂ ਤੋਂ ਅਸਤੀਫ਼ੇ ਦੇਣ ਦੀ ਹੋਈ ਸ਼ੁਰੂਆਤ
ਪੰਜਾਬ ਦੇ ਇੱਕ DIG ਪੱਧਰ ਦੇ ਅਧਿਕਾਰੀ ਵੱਲੋਂ ਨੌਕਰੀ ਤੋਂ ਅਸਤੀਫ਼ਾ
ਚੰਡੀਗੜ੍ਹ 13 ਦਸੰਬਰ ( ਵਿਸ਼ਵ ਵਾਰਤਾ)ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਅੱਜ ਦੇਸ਼ ਪੱਧਰ ਤੇ ਫੈਲ ਗਿਆ ਹੈ । ਕਿਸਾਨਾਂ ਤੋਂ ਇਲਾਵਾ ਇਸ ਅੰਦੋਲਨ ਨੂੰ ਹੋਰ ਵੀ ਵੱਖ-ਵੱਖ ਵਰਗਾਂ ਤੋਂ ਹਿਮਾਇਤ ਮਿਲਣੀ ਜਾਰੀ ਹੈ । ਕਿਸਾਨ ਅੰਦੋਲਨ ਦੀ ਹਮਾਇਤ ਲਈ ਜਿੱਥੇ ਕਲਾਕਾਰਾਂ , ਸਾਹਿਤਕਾਰਾਂ , ਖਿਡਾਰੀਆਂ ਆਦਿ ਨੇ ਉਹਨਾਂ ਨੂੰ ਮਿਲੇ ਰਾਸ਼ਟਰੀ ਸਨਮਾਨ ਨੂੰ ਵਾਪਿਸ ਕਰਨ ਦੇ ਐਲਾਨ ਕੀਤੇ ਹਨ । ਉੱਥੇ ਬੀਤੇ ਦਿਨ ਪੰਜਾਬ ਦੇ ਨੌਕਰੀ ਕਰ ਰਹੇ ਇੱਕ DIG ( ਜੇਲਾ) ਲਖਵਿੰਦਰ ਸਿੰਘ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ।
ਉਹਨਾਂ ਨੇ ਅਸਤੀਫ਼ਾ ਦਾ ਕਾਰਨ ਇਕ ਪੱਤਰ ਰਾਹੀਂ ਪੇਸ਼ ਕੀਤਾ ਹੈ ।ਜਿਸ ਵਿੱਚ ਉਹਨਾਂ ਨੇ ਕਿਹਾ ਮੈ ਵੀ ਇੱਕ ਕਿਸਾਨ ਦਾ ਪੁੱਤ ਹਾਂ ।ਮੈਨੂੰ ਵੀ ਉਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ।