-ਰੋਜ ਯੋਗਾ ਕਰਨ ਨਾਲ ਸਰੀਰ ਵਿੱਚ ਜੋਸ਼ ਅਤੇ ਊਰਜਾ ਆਉਂਦੀ ਹੈ: ਐਸਡੀਐਮ ਬਾਂਸਲ
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਇਸ ਮੌਕੇ ਕਿਹਾ ਕਿ ਯੋਗ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਿਸੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸ ਲਈ ਸੀਐਮ ਦੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਗਈ ਹੈ।
ਸ੍ਰੀ ਰਾਧੇਸ਼ਿਆਮ ਨੇ ਕਿਹਾ ਕਿ ਯੋਗਾ, ਆਸਣ, ਕਸਰਤ ਸਰਵਾਈਕਲ, ਕਮਰ ਦਰਦ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਨੀਂਦ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ | ਯੋਗਾ ਸਿਖਲਾਈ ਪ੍ਰਾਪਤ ਮਾਸਟਰ ਨਵਿੰਦਰ ਕੰਬੋਜ, ਵਿੰਕਲ ਕੰਬੋਜ, ਵਰਿੰਦਰਾ ਕੰਬੋਜ, ਮਨੀਸ਼, ਮੈਡਮ ਸੁਮਨ ਚੌਧਰੀ ਨੇ ਯੋਗ ਆਸਣ, ਧਿਆਨ ਅਤੇ ਪ੍ਰਾਣਾਯਾਮ ਕਰਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਦੱਸੇ |
ਐਡਵੋਕੇਟ ਦੇਸਰਾਜ ਕੰਬੋਜ ਅਤੇ ਅਨੁਜ ਧਵਨ ਨੇ ਕਿਹਾ ਕਿ ਯੋਗਾ ਆਪਣੇ ਅਤੇ ਸਮਾਜ ਦੀ ਭਲਾਈ ਵਿੱਚ ਵੀ ਯੋਗਦਾਨ ਪਾਉਂਦਾ ਹੈ। ਬੀਪੀਈਓ ਅਬੋਹਰ ਅਜੈ ਕੁਮਾਰ ਛਾਬੜਾ, ਲਾਇਨਜ਼ ਕਲੱਬ ਆਕਾਸ਼ ਅਬੋਹਰ ਦੇ ਪ੍ਰਧਾਨ ਲਾਇਨ ਭਗਵੰਤ ਭਟੇਜਾ ਅਬੋਹਰ ਨੇ ਧਨਵਾਦ ਕੀਤਾ। ਯੋਗ ਦਿਵਸ ਪ੍ਰੋਗਰਾਮ ਵਿੱਚ ਸੀ.ਐਮ ਯੋਗਸ਼ਾਲਾਵਾਂ, ਨਗਰ ਨਿਗਮ, ਸਿੱਖਿਆ ਵਿਭਾਗ, ਪਟੇਲ ਪਾਰਕ ਸੁਧਾਰ ਸਭਾ, ਜ਼ਿਲ੍ਹਾ ਯੂਨਾਨੀ ਆਯੁਰਵੇਦ ਵਿਭਾਗ ਅਤੇ ਗੈਰ ਸਰਕਾਰੀ ਕਰਮਚਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਪਟੇਲ ਪਾਰਕ ਸੁਧਾਰ ਸਭਾ ਵੱਲੋਂ ਰਿਫਰੈਸ਼ਮੈਂਟ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ।