ਚੰਡੀਗੜ•, 11 ਅਪ੍ਰੈਲ :ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਅੱਜ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਖਰੜ ਵਿਖੇ ਮੁਰੰਮਤ ਦੇ ਕੰਮ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਖਰੜ ਵਿਖੇ ਮਲਟੀਪਰਪਜ਼ ਹਾਲ, ਕਲਾਸਰੂਮ ਆਦਿ ਦੀ ਮੁਰੰਮਤ ਲਈ ਕਲੈਰੀਫਿਕੇਸ਼ਨ ਦੀ ਮੰਗ ਕੀਤੀ ਸੀ।ਭਾਰਤੀ ਚੋਣ ਕਮਿਸ਼ਨ ਨੇ ਇਹ ਮਨਜ਼ੂਰੀ ਇਸ ਸ਼ਰਤ ਉੱਤੇ ਦਿੱਤੀ ਹੈ ਕਿ ਇਸ ਤੋਂ ਕਿਸੇ ਦੁਆਰਾ ਕਿਸੇ ਵੀ ਕਿਸਮ ਦਾ ਸਿਆਸੀ ਲਾਹਾ ਨਾ ਲਿਆ ਜਾਵੇ।
ਭਾਰਤੀ ਚੋਣ ਕਮਿਸ਼ਨ ਵੱਲੋਂ ਟਾਂਡੀ ਮਸੋਲ ਲਿੰਕ ਮਾਰਗ ‘ਤੇ ਪੁਲੀ ਬਨਾਉਣ ਨੂੰ ਪ੍ਰਵਾਨਗੀ
ਚੰਡੀਗੜ, ਅਪ੍ਰੈਲ 11: ਭਾਰਤੀ ਚੋਣ ਕਮਿਸ਼ਨ ਨੇ ਅੱਜ ਟਾਂਡੀ ਮਸੋਲ ਲਿੰਕ ਮਾਰਗ ‘ਤੇ ਪੁਲੀ ਬਨਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਇਹ ਪ੍ਰਵਾਨਗੀ ਪੰਜਾਬ ਸਰਕਾਰ ਵੱਲੋਂ ਮੰਗੀ ਗਈ ਸੀ। ਕਮਿਸ਼ਨ ਵੱਲੋਂ ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਇਸ ਸਬੰਧੀ ਕਿਸੇ ਵੀ ਤਰਾਂ ਦਾ ਰਾਜਸੀ ਲਾਹਾ ਕਿਸੇ ਵੱਲੋਂ ਵੀ ਨਾ ਲਿਆ ਜਾਵੇ।