• Latest
  • Trending
ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ੳੁੱਚ ਸਿੱਖਿਆ: ਮਨਵਿੰਦਰ ਸਿੰਘ ਗਿਆਸਪੁਰਾ

ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ੳੁੱਚ ਸਿੱਖਿਆ: ਮਨਵਿੰਦਰ ਸਿੰਘ ਗਿਆਸਪੁਰਾ

5 years ago
Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

10 minutes ago
National: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ‘ਤੇ ਅੰਨਾ ਹਜ਼ਾਰੇ ਨੇ ਦਿੱਤਾ ਵੱਡਾ ਬਿਆਨ

National: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ‘ਤੇ ਅੰਨਾ ਹਜ਼ਾਰੇ ਨੇ ਦਿੱਤਾ ਵੱਡਾ ਬਿਆਨ

19 minutes ago
National: ਇਸ ਦੇਸ਼ ਦੇ ਵਿਦੇਸ਼ ਮੰਤਰੀ ਅੱਜ ਪੰਜ ਦਿਨਾਂ ਦੇ ਦੌਰੇ ਲਈ ਆ ਰਹੇ ਭਾਰਤ

National: ਇਸ ਦੇਸ਼ ਦੇ ਵਿਦੇਸ਼ ਮੰਤਰੀ ਅੱਜ ਪੰਜ ਦਿਨਾਂ ਦੇ ਦੌਰੇ ਲਈ ਆ ਰਹੇ ਭਾਰਤ

30 minutes ago
Punjab Weather: ਸੂਬੇ ‘ਚ ਬਦਲਣ ਲੱਗਿਆ ਮੌਸਮ, ਮੋਹਾਲੀ ‘ਚ ਪਿਆ ਮੀਂਹ

Punjab Weather: ਸੂਬੇ ‘ਚ ਬਦਲਣ ਲੱਗਿਆ ਮੌਸਮ, ਮੋਹਾਲੀ ‘ਚ ਪਿਆ ਮੀਂਹ

37 minutes ago
National: ਸੋਨਮ ਵਾਂਗਚੁਕ ਦੀ ਹਸਪਤਾਲ ‘ਚ ਵੀ ਭੁੱਖ ਹੜਤਾਲ ਜਾਰੀ, ਇਲਾਜ ਲੈਣ ਤੋਂ ਕੀਤੀ ਨਾਂਹ

National: ਸੋਨਮ ਵਾਂਗਚੁਕ ਦੀ ਹਸਪਤਾਲ ‘ਚ ਵੀ ਭੁੱਖ ਹੜਤਾਲ ਜਾਰੀ, ਇਲਾਜ ਲੈਣ ਤੋਂ ਕੀਤੀ ਨਾਂਹ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab: ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਪੋਲਿੰਗ ਬੂਥਾਂ ‘ਤੇ ਲੱਗੇਗਾ ਵਿਸ਼ੇਸ਼ SIR ਕੈਂਪ

Punjab: ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਪੋਲਿੰਗ ਬੂਥਾਂ ‘ਤੇ ਲੱਗੇਗਾ ਵਿਸ਼ੇਸ਼ SIR ਕੈਂਪ

2 hours ago
FIFA World Cup ਦਾ ਫਾਈਨਲ ਅੱਜ: ਅਰਜਨਟੀਨਾ ਅਤੇ ਸਪੇਨ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

FIFA World Cup ਦਾ ਫਾਈਨਲ ਅੱਜ: ਅਰਜਨਟੀਨਾ ਅਤੇ ਸਪੇਨ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

2 hours ago
FIFA World Cup: ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ

FIFA World Cup: ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ

2 hours ago
IND Vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਵਨਡੇ ਅੱਜ

IND Vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਵਨਡੇ ਅੱਜ

2 hours ago
Hukamnama Sri Darbar Sahib Today – 19 July 2026 | Ang 658 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 19 July 2026 | Ang 658 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
Hindi News
English News
Sunday, July 19, 2026
No Result
View All Result
33 °c
Chandigarh
30 ° Mon
26 ° Tue
26 ° Wed
26 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ੳੁੱਚ ਸਿੱਖਿਆ: ਮਨਵਿੰਦਰ ਸਿੰਘ ਗਿਆਸਪੁਰਾ

July 21, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ੳੁੱਚ ਸਿੱਖਿਆ: ਮਨਵਿੰਦਰ ਸਿੰਘ ਗਿਆਸਪੁਰਾ

*ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ੳੁੱਚ ਸਿੱਖਿਆ: ਮਨਵਿੰਦਰ ਸਿੰਘ ਗਿਆਸਪੁਰਾ*

*-ਉੱਚ ਸਿੱਖਿਆ ਲਈ ਰੂਸਾ ਅਧੀਨ ਕਾਲਜਾਂ ਲਈ ਆਏ ਫੰਡਾਂ ‘ਚ 108 ਕਰੋੜ ਦੇ ਘੋਟਾਲੇ ਦਾ ਦੋਸ਼*

*-ਢਾਈ ਦਹਾਕਿਆਂ ਤੋਂ ਜਾਣ ਬੁੱਝ ਕੇ ਸਰਕਾਰੀ ਕਾਲਜਾਂ ‘ਚ ਨਹੀਂ ਕੀਤੀ ਭਰਤੀ*

*-ਕਾਲਜਾਂ ਦੇ ਰੂਸਾ ਫੰਡ ਘੁਟਾਲੇ ਦੀ ਹਾਈਕੋਰਟ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਮੰਗੀ*

ਚੰਡੀਗੜ੍ਹ, 21 ਜੁਲਾਈ : ‘ਪੰਜਾਬ ਉਤੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਗਿਣਮਿੱਥ ਕੇ ਸਰਕਾਰੀ ਉੱਚ ਸਿੱਖਿਆ ਪ੍ਰਣਾਲੀ ਨੂੰ ਤਬਾਹ ਕੀਤਾ ਹੈ ਤਾਂ ਕਿ ਸੂਬੇ ‘ਚ ਡਰੱਗ ਮਾਫੀਆ ਅਤੇ ਪ੍ਰਾਈਵੇਟ ਸਿੱਖਿਆ ਮਾਫੀਆ ਸਥਾਪਤ ਕੀਤਾ ਜਾ ਸਕੇ।’ ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਰਕਾਰ ‘ਤੇ ਕੇਂਦਰ ਸਰਕਾਰ ਵੱਲੋਂ ਉਚ ਸਿੱਖਿਆ ਦੇ ਵਿਕਾਸ ਲਈ ਭੇਜੇ 108 ਕਰੋੜ ਤੋਂ ਜ਼ਿਆਦਾ ਰੁਪਏ ਦੇ ਘੋਟਾਲੇ ਦਾ ਦੋਸ਼ ਲਾਇਆ ਅਤੇ ਇਸ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਮੰਗੀ।
ਬੁੱਧਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਉੱਚ ਸਿੱਖਿਆ ਪ੍ਰਣਾਲੀ ਦੀ ਤਬਾਹੀ ਦਾ ਪ੍ਰਗਟਾਵਾ ਕਰਦਿਆਂ ਦੇ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਸਮੇਤ ਭਾਜਪਾ ਦੀਆਂ ਸਰਕਾਰਾਂ ਨੇ ਸੂਬੇ ‘ਚ ਉਚ ਸਿੱਖਿਆ ਦੇ ਵਿਕਾਸ ਲਈ ਨਹੀਂ ਸਗੋਂ ਵਿਨਾਸ਼ ਲਈ ਕੰਮ ਕੀਤਾ। ਉਨਾਂ ਕਿਹਾ ਕੇਂਦਰ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਦੇ ਵਿਕਾਸ ਅਤੇ ਉਚ ਸਿੱਖਿਆ ਲਈ ਭੇਜੇ 108.60 ਕਰੋੜ ਤੋਂ ਜ਼ਿਆਦਾ ਰੁਪਏ ਦਾ ਘੋਟਾਲਾ ਕੀਤਾ ਹੈ। ਗਿਆਸਪੁਰਾ ਨੇ ਕੇਂਦਰੀ ਫੰਡਾਂ ਬਾਰੇ ਦੱਸਿਆ ਕਿ ਸਾਲ 2000 ਵਿੱਚ ਕੇਂਦਰ ਸਰਕਾਰ ਨੇ ਦੇਸ਼ ਵਿੱਚ ਉਚ ਸਿੱਖਿਆ ਦੇ ਮਿਆਰ ਵਿੱਚ ਗੁਣਾਤਮਿਕ ਸੁਧਾਰ ਕਰਨ ਲਈ ‘ਰਾਸ਼ਟਰੀ ਉਚਤਰ ਸਿੱਖਿਆ ਅਭਿਆਨ’ (ਰੂਸਾ) ਸ਼ਰੂ ਕੀਤਾ ਸੀ, ਜਿਸ ਅਧੀਨ ਸਰਕਾਰੀ ਕਾਲਜਾਂ ਦੇ ਨਵਨਿਰਮਾਣ ਤੇ ਉਚ ਸਿੱਖਿਆ ਦਾ ਪੱਧਰ ਉਪਰ ਚੁੱਕਣ ਲਈ 60 ਫ਼ੀਸਦੀ ਰਕਮ ਕੇਂਦਰ ਸਰਕਾਰ ਅਤੇ 40 ਫ਼ੀਸਦੀ ਰਕਮ ਸੂਬਾ ਸਰਕਾਰ ਨੇ ਦੇਣੀ ਸੀ। ਉਨਾਂ ਦੋਸ਼ ਲਾਇਆ ਕਿ ਪੰਜਾਬ ਦੀਆਂ ਕੈਪਟਨ ਅਤੇ ਬਾਦਲ ਸਰਕਾਰਾਂ ਨੇ 13 ਸਾਲ ਇਸ ਅਭਿਆਨ ਤਹਿਤ ਆਪਣੇ ਹਿੱਸੇ ਦੀ ਰਕਮ ਦਿੱਤੀ ਹੀ ਨਹੀਂ, ਸਿੱਟੇ ਵਜੋਂ ਲੱਖਾਂ ਵਿਦਿਆਰਥੀਆਂ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਲਈ ਸਰਕਾਰੀ ਕਾਲਜਾਂ ਦੇ ਬੂਹੇ ਬੰਦ ਹੋ ਗਏ।
ਗਿਆਸਪੁਰਾ ਨੇ ਅੱਗੇ ਖੁਲਾਸਾ ਕੀਤਾ ਕਿ ਸਾਲ 2019-20 ਤੱਕ ਕੇਂਦਰ ਸਰਕਾਰ ਨੇ ਰਾਸ਼ਟਰੀ ੳੁੱਚਤਰ ਸਿੱਖਿਆ ਅਭਿਆਨ-1 (ਰੂਸਾ) ਤਹਿਤ 124.32 ਕਰੋੜ ਪੰਜਾਬ ਸਰਕਾਰ ਨੂੰ ਜਾਰੀ ਕੀਤਾ, ਜਿਸ ਵਿਚ ਪੰਜਾਬ ਸਰਕਾਰ ਨੇ 86 ਕਰੋੜ ਦਾ ਹਿੱਸਾ ਪਾਉਣਾ ਸੀ, ਪਰ ਸਰਕਾਰ ਨੇ ਕੇਵਲ 36 ਕਰੋੜ ਰੁਪਏ ਦਾ ਹੀ ਹਿੱਸਾ ਦਿੱਤਾ। ਉਨਾਂ ਕਿਹਾ ਕਿ ਇਸ 160 ਕਰੋੜ ਰੁਪਏ ਦੀ ਰਕਮ ਵਿੱਚੋਂ ਪੰਜਾਬ ਸਰਕਾਰ ਨੇ ਕੇਵਲ 80 ਕਰੋੜ ਰੁਪਏ ਵਰਤੇ ਜਾਣ ਦਾ ਸਰਟੀਫ਼ਿਕੇਟ ਜਾਰੀ ਕੀਤਾ ਹੈ, ਜਦੋਂ ਕਿ ਬਾਕੀ 80 ਕਰੋੜ ਤੋਂ ਜ਼ਿਆਦਾ ਦੀ ਰਕਮ ਖੁਰਦ-ਬੁਰਦ ਕਰ ਦਿੱਤੀ, ਜੋ ਜਾਂਚ ਦਾ ਵਿਸ਼ਾ ਹੈ।
ਉਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਰੂਸਾ-2 ਦੇ ਤਹਿਤ ਸਰਕਾਰੀ ਕਾਲਜਾਂ ‘ਚ ਖੋਜ-ਕਾਰਜਾਂ, ਪ੍ਰਯੋਗਸ਼ਾਲਾਵਾਂ ਅਤੇ ਲਾਇਬਰੇਰੀਆਂ ਲਈ 28.60 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਜਾਰੀ ਕੀਤੇ, ਪਰ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ ਰਕਮ ਤਾਂ ਕੀ ਦੇਣੀ ਸੀ, ਸਗੋਂ ਕੇਂਦਰ ਵੱਲੋਂ ਆਏ ਇਸ 28.60 ਕਰੋੜ ਨੂੰ ਵੀ ਗੋਲ਼ ਕਰ ਦਿੱਤਾ, ਤਾਂ ਹੀ ਰੂਸਾ-2 ਦੇ ਤਹਿਤ ਆਈ ਰਕਮ ਦਾ ਵਰਤੋਂ ਸਰਟੀਫ਼ਿਕੇਟ (ਯੂ.ਸੀ) ਹੀ ਨਹੀਂ ਦਿੱਤਾ। ਜਿਸ ਨਾਲ ਘੋਟਾਲੇ ਦੀ ਕੁੱਲ ਰਾਸ਼ੀ 108 ਕਰੋੜ ਨੂੰ ਪਾਰ ਕਰ ਗਈ।
ਗਿਆਸਪੁਰਾ ਨੇ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪਦੇਸ਼ ਦੀ ਤੁਲਨਾ ‘ਚ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਗਿਣਤੀ ਅਤੇ ਉੱਚ ਸਿੱਖਿਆ ਦੀ ਅੰਕੜਿਆਂ ਨਾਲ ਤਰਸਯੋਗ ਤਸਵੀਰ ਪੇਸ਼ ਕਰਦਿਆਂ ਦੱਸਿਆ ਕਿ ਢਾਈ ਦਹਾਕਿਆਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ (ਟੀਚਿੰਗ) ਅਤੇ ਨਾਨ-ਟੀਚਿੰਗ ਸਟਾਫ਼ ਦੀ ਭਰਤੀ ਹੀ ਨਹੀਂ ਕੀਤੀ। ਜਿਸ ਕਾਰਨ ਸਰਕਾਰੀ ਕਾਲਜਾਂ ਵਿਚ ਲੈਕਚਰਾਰ ਅਤੇ ਪ੍ਰੋਫੈਸਰ ਹੀ ਨਹੀਂ ਬਚੇ ਅਤੇ ਸਰਕਾਰੀ ਕਾਲਜ ਦਿਨ-ਬ-ਦਿਨ ਦਮ ਤੋੜ ਦੇ ਜਾ ਰਹੇ ਹਨ। ਦੂਜੇ ਪਾਸੇ ਪ੍ਰਾਈਵੇਟ ਸਿੱਖਿਆ ਮਾਫੀਆ ਤਰੱਕੀ ਕਰ ਰਿਹਾ ਹੈ। ਨਤੀਜੇ ਵਜੋਂ ਪੰਜਾਬ ਦੇ ਨੌਜਵਾਨ ਨਿਰਾਸ਼ ਅਤੇ ਬੇਰੁਜ਼ਗਾਰ ਹੋ ਕੇ ਨਸ਼ਿਆਂ ਵਿੱਚ ਗ੍ਰਸਤ ਹੋ ਰਹੇ ਹਨ ਜਾਂ ਵਿਦੇਸ਼ ਜਾਣ ਦੀ ਦੌੜ ‘ਚ ਹਨ।
ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਨਵਨਿਰਮਾਣ ਅਤੇ ਉੱਚ ਸਿੱਖਿਆ ਦੇ ਵਿਕਾਸ ਲਈ ਕੇਂਦਰ ਵੱਲੋਂ ਜਾਰੀ ਕੀਤੇ ਫੰਡਾਂ ਦੀ ਹਾਈਕੋਰਟ ਦੀ ਨਿਗਰਾਨੀ ਵਿੱਚ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।
ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਰਕਾਰੀ ਕਾਲਜਾਂ ਦਾ ਕਾਇਆ-ਕਲਪ ਕਰਕੇ ਵਿਸ਼ਵ ਪੱਧਰੀ ੳੁੱਚ ਸਿੱਖਿਆ ਮੁੱਹਈਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਫੰਡਾਂ ਵਿੱਚ ਹੋਏ ਘੋਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਮੰਤਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

by Ranjit Singh
July 19, 2026
0

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਕੀਤਾ ਵੱਡਾ ਹਵਾਈ ਹਮਲਾ - ਈਰਾਨ 'ਤੇ...

National: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ‘ਤੇ ਅੰਨਾ ਹਜ਼ਾਰੇ ਨੇ ਦਿੱਤਾ ਵੱਡਾ ਬਿਆਨ

National: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ‘ਤੇ ਅੰਨਾ ਹਜ਼ਾਰੇ ਨੇ ਦਿੱਤਾ ਵੱਡਾ ਬਿਆਨ

by Ranjit Singh
July 19, 2026
0

National: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ 'ਤੇ ਅੰਨਾ ਹਜ਼ਾਰੇ ਨੇ ਦਿੱਤਾ ਵੱਡਾ ਬਿਆਨ - ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਨੂੰ...

National: ਇਸ ਦੇਸ਼ ਦੇ ਵਿਦੇਸ਼ ਮੰਤਰੀ ਅੱਜ ਪੰਜ ਦਿਨਾਂ ਦੇ ਦੌਰੇ ਲਈ ਆ ਰਹੇ ਭਾਰਤ

National: ਇਸ ਦੇਸ਼ ਦੇ ਵਿਦੇਸ਼ ਮੰਤਰੀ ਅੱਜ ਪੰਜ ਦਿਨਾਂ ਦੇ ਦੌਰੇ ਲਈ ਆ ਰਹੇ ਭਾਰਤ

by Ranjit Singh
July 19, 2026
0

National: ਇਸ ਦੇਸ਼ ਦੇ ਵਿਦੇਸ਼ ਮੰਤਰੀ ਅੱਜ ਪੰਜ ਦਿਨਾਂ ਦੇ ਦੌਰੇ ਲਈ ਆ ਰਹੇ ਭਾਰਤ - ਜੈਸ਼ੰਕਰ ਅਤੇ ਪੀਯੂਸ਼ ਗੋਇਲ...

Punjab Weather: ਸੂਬੇ ‘ਚ ਬਦਲਣ ਲੱਗਿਆ ਮੌਸਮ, ਮੋਹਾਲੀ ‘ਚ ਪਿਆ ਮੀਂਹ

Punjab Weather: ਸੂਬੇ ‘ਚ ਬਦਲਣ ਲੱਗਿਆ ਮੌਸਮ, ਮੋਹਾਲੀ ‘ਚ ਪਿਆ ਮੀਂਹ

by Ranjit Singh
July 19, 2026
0

Punjab Weather: ਸੂਬੇ 'ਚ ਬਦਲਣ ਲੱਗਿਆ ਮੌਸਮ, ਮੋਹਾਲੀ 'ਚ ਪਿਆ ਮੀਂਹ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਮੌਸਮ ਵਿਭਾਗ ਨੇ ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ

by Ranjit Singh
July 19, 2026
0

Iran US War: ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਕੀਤਾ ਵੱਡਾ ਹਵਾਈ ਹਮਲਾ - ਈਰਾਨ 'ਤੇ...

Most Popular

National: ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ, ਕੈਬਨਿਟ ‘ਚ ਫੇਰਬਦਲ ਦੇ ਚਰਚੇ

National: ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ, ਕੈਬਨਿਟ ‘ਚ ਫੇਰਬਦਲ ਦੇ ਚਰਚੇ

by Ranjit Singh
4 weeks ago
0

National: ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ, ਕੈਬਨਿਟ 'ਚ ਫੇਰਬਦਲ ਦੇ ਚਰਚੇ - 'ਆਪ', ਟੀਐਮਸੀ ਅਤੇ ਊਧਵ ਠਾਕਰੇ ਦੇ ਧੜੇ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 