ਸਭਿਆਚਾਰਕ ਪ੍ਰਦੂਸ਼ਣ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਵਿਰੁੱਧ ਇਪਟਾ ਦੇ ਕਾਰਕੁਨਾ ਨੇ ਕੀਤੀ ਭਰਵੀਂ ਸ਼ਮੂਲੀਅਤ
ਅੱਜ ਕਿਸੇ ਮੁਲਕ ਨੂੰ ਗੁਲਾਮ ਕਰਨ ਲਈ ਤੋਪਾਂ, ਮਜ਼ਾਇਲਾਂ ਦੀ ਲੋੜ ਨਹੀਂ, ਉਸਦੇ ਸਭਿਆਚਾਰ ਅਤੇ ਭਾਸ਼ਾ ਨੂੰ ਤਬਾਹ ਕਰ ਦੇਵੋ, ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ-ਸੰਜੀਵਨ
ਚੰਡੀਗੜ੍ਹ, 14ਫਰਵਰੀ(ਵਿਸ਼ਵ ਵਾਰਤਾ)- ਇਪਟਾ, ਪੰਜਾਬ ਦੇ ਸੱਦੇ ’ਤੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਬੇਹੱਦ ਗੰਭੀਰ ਅਤੇ ਸੰਵੇਨਸ਼ੀਲ ਮੁੱਦੇ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਵਿਰੁੱਧ ਮਾਰੇ ਜਾ ਰਹੇ ਧਰਨਿਆਂ ਵਿਚ ਇਪਟਾ ਕਾਰਕੁਨਾ ਨੇ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਗੁਰੁਦੁਆਰਾ ਸਾਹਿਬ ਸੋਹਾਣਾ ਮੁਹਾਲੀ ਵਿਖੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਰਹਿਨੁਮਾਈ ਹੇਠ ਮਾਰੇ ਧਰਨੇ ਵਿਚ ਹੋਰਨਾ ਤੋ ਇਲਾਵਾ ਪੰਜਾਬੀ ਫਿਲਮਾ ਤੇ ਰੰਗਮੰਚ ਦੇ ਅਦਾਕਰ ਜਸਬੀਰ ਗਿੱਲ, ਪੰਜਾਬੀ ਗਾਇਕ ਕੁਲਬੀਰ ਸੈਣੀ, ਹਰਇੰਦਰ ਹਰ ਅਤੇ ਗੁਰਮਨ ਗਿੱਲ, ਸਾਹਿਤ ਵਿਗਿਆਨ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ, ਸਮਾਜ ਸੇਵੀ ਗੁਰਮੇਲ ਸਿੰਘ ਮੌਜੇਵਾਲ ਅਤੇ ਸਿਰਸਾ ਤੋਂ ਵਿਸ਼ੇਸ਼ ਤੌਰ ’ਤੇ ਸਮਾਜਿਕ ਕਾਰਕੁਨ ਜਰਨੈਲ ਸਿੰਘ ਸ਼ਾਮਿਲ ਹੋਏ।ਇਸ ਮੌਕੇ ਆਪਣੇ ਸੰਬੋਧਨ ਵਿਚ ਸੰਜੀਵਨ ਸਿੰਘ ਨੇ ਕਿਹਾ ਕਿ ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ।ਇਪਟਾ ਦੀ ਅੰਮ੍ਰਿਤਸਰ ਇਕਾਈ ਦੇ ਰੰਗਕਰਮੀਆਂ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਬਲਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਧਰਨਾ ਲਾਇਆ। ਅਤੇ ਆਉਂਦੇ ਦਿਨਾਂ ਵਿਚ ਪੰਜਾਬ ਦੇ ਹੋਰ ਥਾਵਾਂ ਉਪਰ ਵੀ ਧਰਨੇ ਮਾਰੇ ਜਾਣਗੇ।
ਇਸ ਮੌਕੇ ਬੁਲਾਰਿਆ ਨੇ ਆਪਣੇ ਸੰਬੋਧਨ ਦੌਰਾਨ ਸਭਿਆਚਾਰਕ ਪ੍ਰਦੂਸ਼ਣ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਦੀ ਅਲੋਚਨਾ ਕਰਦੇ ਕਿਹਾ ਕਿ ਇਪਟਾ ਵੱਲੋਂ ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਰਾਹੀਂ ਫੈਲਾਏ ਜਾ ਰਹੇ ਸਭਿਆਚਰਕ ਪ੍ਰਦੂਸ਼ਣ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆ ਨੂੰ ਚੁਣਾਵੀ ਮੁੱਦਾ ਬਣਾਉਣ ਅਤੇ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਿਲ ਕਰਨ ਬਾਰੇ ਪਛਲੇ ਪੰਚੀ-ਤੀਹ ਸਾਲਾਂ ਤੋਂ ਦਰਜਨਾਂ ਵਾਰ ਲਿਖਤੀ ਅਪੀਲਾਂ ਕੀਤੀਆ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਗੰਭੀਰ ਅਤੇ ਸੰਵੇਨਸ਼ੀਲ ਮੁੱਦੇ ਨੂੰ ਨਾ ਤਾਂ ਚੁਣਾਵੀ ਮੁੱਦਾ ਬਣਾਇਆਂ ਤੇ ਨਾ ਹੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ।























