ਨਵੀਂ ਦਿੱਲੀ, 1 ਮਈ – ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਦੇ ਵਾਰਾਣਸੀ ਤੋਂ ਉਮੀਦਵਾਰ ਤੇਜ ਬਹਾਦੁਰ ਯਾਦਵ ਦੀ ਨਾਮਜ਼ਦਗੀ ਰੱਦ ਹੋ ਗਈ।
ਦੱਸਣਯੋਗ ਹੈ ਕਿ ਬੀਐੱਸਐੱਫ ਵਿਚੋਂ ਬਰਖਾਸਤ ਕੀਤੇ ਗਏ ਤੇਜ ਬਹਾਦੁਰ ਨੂੰ ਸਪਾ ਤੇ ਬਸਪਾ ਨੇ ਪ੍ਰਧਾਨ ਮੰਤਰੀ ਖਿਲਾਫ ਵਾਰਾਣਸੀ ਤੋਂ ਉਮੀਦਵਾਰ ਐਲਾਨਿਆ ਸੀ।