
ਪਟਿਆਲਾ,11 ਮਈ- ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹਨੇਰੀ ਨੂੰ ਦੇਖਦੇ ਹੋੲ,ੇ ਕਈ ਸਿਆਸੀ ਪਾਰਟੀਆਂ ਦੇ ਆਗੂ ਲਗਾਤਾਰ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਸਨੌਰ ਹਲਕੇ ਵਿੱਚ ਕਾਂਗਰਸ ਨੂੰ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਹਲਕੇ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਵਾਰਡ ਨੰ:18 ਦੇ ਕੌਂਸਲਰ ਜਰਨੈਲ ਸਿੰਘ ਰਾਠੌਰ ਅਤੇ ਵਾਰਡ ਨੰ: 17 ਦੀ ਕੌਂਸਲਰ ਪਰੋਮਿਲਾ ਮਹਿਤਾ ਦੀ ਪ੍ਰੇਰਨਾ ਸਦਕਾ ਸਨੌਰ ਹਲਕੇ ਦੇ ਕਈ ਸੀਨੀਅਰ ਆਗੂ, ਲੋਕ ਸਭਾ ਪਟਿਆਲਾ ਹਲਕੇ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਦੀ ਹਾਜ਼ਰੀ ਵਿੱਚ ਅਲੀਪੁਰ ਅਰਾਈਆਂ ਵਿਖੇ ਇੱਕ ਵੱਡੇ ਚੋਣ ਜਲਸੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਈ ਰੂਪ ਕੌਰ ਬਾਗੜੀਆਂ, ਤੇਜਿੰਰਪਾਲ ਸੰਧੂ, ਰਿੱਕੀ ਮਾਨ ਅਤੇ ਹਰਮੀਤ ਪਠਾਨਮਾਜਰਾ ਵੀ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਮੌਂਜੂਦਾ ਸਮੇਂ ਵਿੱਚ ਕਾਂਗਰਸ ਪਾਰਟੀ ਹੀ ਦੇਸ਼ ਨੂੰ ਸਥਿਰ ਸਰਕਾਰ ਦੇ ਸਕਦੀ ਹੈ । ਕਿਉਂਕਿ ਕਾਂਗਰਸ ਨੇ ਹਮੇਸ਼ਾਂ ਹੀ ਬਿਨ੍ਹਾਂ ਕਿਸੇ ਭੇਦ ਭਾਵ ਅਤੇ ਜਾਤ ਪਾਤ ਤੋਂ ਸਰਵਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਹੈ।
ਇਸ ਮੌਕੇ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਰੂੜ ਸਿੰਘ ਪੰਚ, ਕੈਪਟਨ ਬਲਦੇਵ ਸਿੰਘ, ਕਰਨੈਲ ਸਿੰਘ ਪੰਚ, ਗੁਰਮੇਲ ਸਿੰਘ ਪ੍ਰਧਾਨ ਯੂਥ ਕਲੱਬ, ਹੀਰਾ ਸਿੰਘ, ਭੁਪਿੰਦਰ ਸਿੰਘ ਚੌਹਾਨ, ਯਾਦਵਿੰਦਰ ਸਿੰਘ ਚੌਹਾਨ, ਗੁਰਦਿੱਤ ਸਿੰਘ ਰਾਠੌਰ, ਗੁਰਬਚਨ ਸਿੰਘ ਦੋਧੀ, ਗੁਰਚਰਨ ਸਿੰਘ ਚੌਹਾਨ, ਦੇਸਾ ਸਿੰਘ, ਹਰਵਿੰਦਰ ਸਿੰਘ ਮੂੰਗਾਂ, ਬਾਬਾ ਜੈਮਲ ਸਿੰਘ, ਫਤਿਹ ਸਿੰਘ ਅਤੇ ਸੂੱਚਾ ਸਿੰਘ ਪ੍ਰਧਾਨ ਤੋਂ ਇਲਾਵਾ ਸੁਖਜਿੰਦਰ ਮਾਨਸ਼ਾਹੀਆ ਅਤੇ ਸਾਬਕਾ ਕੌਂਸਲਰ ਗਿਆਨ ਚੰਦ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ ਦੀ ਹਾਜ਼ਰੀ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਮੁੱਚ ਆਗੂ





















