
ਜੈਤੋ 21 ਅਗਸਤ (ਰਘੂਨੰਦਨ ਪਰਾਸ਼ਰ) ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਭੁਪਿੰਦਰ ਪਾਲ ਸਿੰਘ ਆਈ.ਏ.ਐਸ.ਨੇ ਡਾਇਰੈਕਟਰ ਅਤੇ ਰਿਜਨਲ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਤੈਨਾਤ ਕਲਰਕਾਂ ਤੇ ਜੂਨੀਅਰ ਸਹਾਇਕਾਂ ਨੂੰ ਸੀਨੀਆਰਤਾ-ਕਮ-ਮੈਰੀਟ ਆਧਾਰ ਤੇ ਪਦਉਨਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਾਇਰੈਕਟਰ ਭੁਪਿੰਦਰ ਪਾਲ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਹਰਿੰਦਰ ਸਿੰਘ (ਲੇਖਾ ਸ਼ਾਖਾ ਸਦਰ ਦਫਤਰ), ਨਿਤਿਨ ਸੂਦ (ਅਮਲਾ ਸ਼ਾਖਾ ਸਦਰ ਦਫਤਰ), ਗੁਰਪ੍ਰੀਤ ਸਿੰਘ (ਰਿਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਫਿਰੋਜ਼ਪੁਰ) ਅਤੇ ਅਮਨ ਕੁਮਾਰ (ਜਨਰਲ ਸ਼ਾਖਾ ਸਦਰ ਦਫਤਰ) ਨੂੰ ਸੀਨੀਅਰ ਸਹਾਇਕ ਦੀ ਤਰੱਕੀਆਂ ਦਿੱਤੀਆਂ ਗਈਆਂ ਹਨ। ਕਰਮਚਾਰੀਆਂ ਦੀ ਪੋਸਟਿੰਗ ਸਬੰਧੀ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ।
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...





















